ਸੜੋਆ, 12 ਫਰਵਰੀ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਗਰਾਊਾਡ ਵਿੱਚ ਬੱਚਿਆਂ ਦੇ ਸਾਈਕਲ ਖੜ੍ਹੇ ਕਰਨ ਲਈ ਬਣਾਈ ਗਈ ਪਾਰਕਿੰਗ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਸ ਪਾਰਕਿੰਗ ਵਿੱਚ ਸਕੂਲ ਦਾ ਕਚਰਾ ਸੁੱਟਿਆ ਜਾ ਰਿਹਾ ਹੈ ਅਤੇ ਇਸ ਪਾਰਕਿੰਗ ਵਿੱਚ ਬੱਚਿਆਂ ਦੇ ਸਾਈਕਲਾਂ ਦੀ ਥਾਂ ਭਾਰ ਢੋਣ ਵਾਲੇ ਰੇਹੜੇ ਖੜ੍ਹੇ ਕੀਤੇ ਜਾ ਰਹੇ ਹਨ | ਸਕੂਲ ਦੇ ਪ੍ਰਬੰਧਕਾਂ ਵੱਲੋਂ ਇਸ ਪਾਰਕਿੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਇਸ ਪਾਰਕਿੰਗ ਦੀ ਚਾਰ ਦੀਵਾਰੀ ਬਣੀ ਹੋਈ ਹੈ ਜਦੋਂ ਦੀ ਇਹ ਪਾਰਕਿੰਗ ਬਣੀ ਹੈ ਸਕੂਲੀ ਬੱਚਿਆਂ ਦੇ ਸਾਈਕਲ ਸਕੂਲ ਦੇ ਅੰਦਰ ਹੀ ਖੜ੍ਹੇ ਕੀਤੇ ਜਾਂਦੇ ਹਨ | ਹਜ਼ਾਰਾਂ ਰੁਪਏ ਬਰਬਾਦ ਕਰਕੇ ਬਣਾਈ ਇਹ ਪਾਰਕਿੰਗ ਚਿੱਟਾ ਹਾਥੀ ਸਾਬਤ ਹੋ ਰਹੀ ਹੈ | ਇਸ ਪਾਰਕਿੰਗ 'ਚ ਸਕੂਲ ਦਾ ਕਚਰਾ ਅਤੇ ਭੰਗ ਬੂਟੀ ਉੱਗੀ ਹੋਈ ਹੈ | ਇਸ ਪਾਰਕਿੰਗ ਦੀ ਸਾਫ ਸਫਾਈ ਨਾ ਹੋਣ ਕਰਕੇ ਸਕੂਲੀ ਬੱਚੇ ਇਸ ਪਾਰਕਿੰਗ 'ਚ ਸਾਈਕਲ ਲਗਾਉਣ ਤੋਂ ਕੰਨੀ ਕਤਰਾਉਂਦੇ ਹਨ ਤੇ ਕੁਝ ਆਲੇ ਦੁਆਲੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਪਾਰਕਿੰਗ ਦਾ ਗੇਟ ਨਾ ਹੋਣ ਕਰਕੇ ਬੱਚਿਆਂ ਦੇ ਸਾਈਕਲ ਚੋਰੀ ਹੋਣ ਦਾ ਡਰ ਵੀ ਬਣ ਸਕਦਾ ਹੈ ਅਤੇ ਸਿੱਖਿਆ ਵਿਭਾਗ ਨੂੰ ਸਕੂਲ ਦੀ ਗਰਾਉਂਡ 'ਚ ਬਣੀ ਪਾਰਕਿੰਗ ਵੱਲ੍ਹ ਧਿਆਨ ਦੇਣਾ ਚਾਹੀਦਾ ਹੈ |