ਕਾਠਗੜ੍ਹ, 12 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਗੋਲੂਮਾਜਰਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਸੰਬੰਧ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਦੇ ਭੋਗ ਪਾਏ ਜਾਣ ਉਪਰੰਤ ਭਾਈ ਗੁਰਨਾਮ ਸਿੰਘ ਜਲਾਲਾ ਬਲਾਚੌਰ ਤੇ ਉਨ੍ਹਾਂ ਦੇ ਸਾਥੀ ਭਾਈ ਹਿੰਮਤ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਦੇ ਰਾਗੀ ਜਥੇ ਵਲੋਂ ਇਲਾਹੀ ਕੀਰਤਨ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸੰਬੰਧਤ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਭਾਈ ਅਜੀਤ ਸਿੰਘ ਬੇਹਰੜੀ ਨੇ ਗੁਰੂ ਨਾਲ ਸੱਚੀ ਪ੍ਰੀਤ ਅਤੇ ਜੀਵਨ ਦੇ ਰੁਝੇਵਿਆਂ ਵਿੱਚੋਂ ਕੁੱਝ ਪਲ ਸਤਿਸੰਗ ਲਈ ਕੱਢਣ ਦਾ ਸੰਦੇਸ਼ ਵੀ ਦਿੱਤਾ | ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ | ਹਰਦਿਆਲ ਚੰਦ ਵਲੋਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੰਗਤਾਂ ਲਈ ਚਾਹ- ਪਕੌੜਿਆਂ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ 'ਤੇ ਸਾਬਕਾ ਸਰਪੰਚ ਬਲਵੀਰ ਚੰਦ, ਸ਼ਾਮ ਲਾਲ ਦਿੱਲੀ, ਸੰਦੀਪ ਕੁਮਾਰ ਬਾਵਾ, ਜਸਪਾਲ ਭਾਟੀਆ, ਤਿਲਕ ਰਾਜ ਯੂ.ਐਸ.ਏ, ਦਮਨਪ੍ਰੀਤ ਸਿੰਘ ਦਿੱਲੀ, ਰਾਮਦਾਸ, ਹਰਦਿਆਲ ਚੰਦ, ਰਾਮਜੀ ਦਾਸ, ਜਸਵੰਤ ਰਾਏ, ਗੁਰਦਿਆਲ, ਜੋਗਿੰਦਰ ਪਾਲ, ਹਰਵਿੰਦਰ ਭਾਟੀਆ, ਦੇਸਰਾਜ ਮਾਲੇਵਾਲ, ਓਮਨਾਥ, ਰਾਮ ਸ਼ਾਹ, ਮਾ. ਰਾਜ ਕੁਮਾਰ, ਜਸਵੀਰ, ਧਰਮਵੀਰ, ਰਾਕੇਸ਼ ਕੁਮਾਰ ਲੱਕੀ, ਰਜਿੰਦਰ ਕੁਮਾਰ, ਹਰਬੰਸ ਲਾਲ, ਦੀਪਕ ਕੁਮਾਰ, ਕੇਵਲ, ਨਰਿੰਦਰ ਕੁਮਾਰ, ਸੁਖਦੇਵ 'ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |