ਘੁੰਮਣਾਂ, 12 ਫਰਵਰੀ (ਮਹਿੰਦਰ ਪਾਲ ਸਿੰਘ)-ਸੰਸਾਰ 'ਚ ਧੀਆਂ ਦੇ ਕਈ ਰੂਪ ਹਨ ਜਿਵੇਂ ਧੀ, ਮਾਂ, ਸੱਸ, ਭੈਣ, ਪਤਨੀ, ਇਸ ਤੋਂ ਇਲਾਵਾ ਹੋਰ ਵੀ ਕਈ ਰਿਸ਼ਤੇ ਹਨ | ਇਹ ਵਿਚਾਰ ਸਾਬਕਾ ਚੇਅਰਮੈਨ ਤੀਰਥ ਸਿੰਘ ਮੇਹਲੀਆਣਾ ਨੇ ਹਰਪ੍ਰੀਤ ਤੇ ਰਿੰਕੂ ਦੇ ਵਿਆਹ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ | ਧੀਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ | ਜੇਕਰ ਧੀ ਪੜ੍ਹ ਜਾਵੇ ਤਾਂ ਸਾਰਾ ਪਰਿਵਾਰ ਪੜ੍ਹ ਜਾਂਦਾ ਹੈ | ਧੀ ਤੋਂ ਬਿਨਾ ਸੰਸਾਰ ਦੀ ਉਤਪਤੀ ਨਹੀਂ | ਜੇਕਰ ਅਸੀਂ ਇਸ ਸੰਸਾਰ 'ਤੇ ਰੁੱਖ ਤੇ ਕੁੱਖ ਨਾ ਬਚਾਈਏ ਤਾਂ ਮਨੁੱਖੀ ਜੀਵਨ 'ਤੇ ਮਾੜਾ ਪ੍ਰਭਾਵ ਪਵੇਗਾ ਧੀਆਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ |