25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਸੇਵਾਵਾਂ ਦਾ ਵਿਭਾਗ ਆਰੰਭ

ਅਜੀਤ ਡੈਸਕ 16-02-2026
ਬਲਾਚੌਰ, 15 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਅਕਾਲ ਪੁਰਖ ਦੀ ਕਿਰਪਾ ਸਦਕਾ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਵੱਲੋਂ ਇਲਾਕੇ ਦੇ ਲੋੜਵੰਦ ਮਰੀਜਾਂ ਲਈ ਪਿਛਲੇ ਸਮੇਂ ਦੌਰਾਨ ਮਹਾਂਪੁਰਖ ਸੰਤ ਬਾਬਾ ਓਅੰਕਾਰ ਸਿੰਘ ਜੀ ਦੀ ਯਾਦ ਵਿਚ ਜੋ ਇਲਾਕੇ ਦੇ ਲੋੜਵੰਦ ਲੋਕਾਂ ਲਈ ਸ਼੍ਰੀਮਾਨ ਸੰਤ ਬਾਬਾ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਸਥਾਪਤ ਕੀਤਾ ਗਿਆ ਸੀ ਅੱਜ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਵਿੱਖੇ ਅੱਖਾਂ ਦੇ ਮਰੀਜ਼ਾਂ ਲਈ ਅੱਖਾਂ ਦੇ ਵਿਭਾਗ ਦਾ ਉਦਘਾਟਨ ਕੀਤਾ ਗਿਆ | ਪ੍ਰਸਿੱਧ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਵੱਲੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੱਖਾਂ ਦੇ ਇਲਾਜ ਲਈ ਇਸ ਵਿਭਾਗ ਦੀ ਅਰੰਭਤਾ ਕਰਵਾਈ | ਉਪਰੰਤ ਪ੍ਰਸਿੱਧ ਸਮਾਜ ਸੇਵੀ ਅਤੇ ਧੰਨ ਮਾਤਾ ਗੁਜਰੀ ਜੀ ਟਰੱਸਟ ਜਗਰਾਉਂ ਦੇ ਮੁੱਖ ਸੇਵਾਦਾਰ ਸਰਦਾਰ ਗੁਰਤਾਜ ਸਿੰਘ ਵੱਲੋਂ ਇਸ ਸੇਵਾ ਦਾ ਰਸਮੀ ਉਦਘਾਟਨ ਕੀਤਾ ਗਿਆ | ਇਸ ਮੌਕੇ ਸੰਬੋਧਨ ਹੁੰਦੇ ਹੋਏ ਗਿਆਨੀ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਸੰਸਥਾ ਵਿੱਚ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਦੀ ਸਹੂਲਤ ਆਰੰਭ ਹੋਣ ਨਾਲ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਇਸ ਸੇਵਾ ਦਾ ਲਾਭ ਉਠਾ ਸਕਣਗੇ | ਉਹਨਾਂ ਕਿਹਾ ਕਿ ਮਹਾਂਪੁਰਖਾਂ ਦੇ ਨਾਮ 'ਤੇ ਚੱਲ ਰਹੇ ਇਸ ਹਸਪਤਾਲ ਵਿੱਚ ਹਰ ਮਰੀਜ਼ ਦਾ ਇਲਾਜ ਉਸ ਦੀ ਲਾਗਤ ਤੋਂ ਵੱਧ ਨਹੀਂ ਲਿਆ ਜਾਵੇਗਾ ਅਤੇ ਲੋੜਵੰਦ ਮਰੀਜ਼ ਜੋ ਪੈਸਾ ਦੇਣ ਤੋਂ ਅਸਮਰੱਥ ਹੋਣਗੇ ਉਹਨਾਂ ਲਈ ਵੀ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਬਿਨਾਂ ਖਰਚੇ ਤੋਂ ਇਲਾਜ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਧੰਨ ਮਾਤਾ ਗੁਜਰੀ ਜੀ ਟਰੱਸਟ ਦੇ ਪ੍ਰਧਾਨ ਗੁਰਤਾਜ ਸਿੰਘ ਨੇ ਕਿਹਾ ਕਿ ਮਹਾਂਪੁਰਖਾਂ ਵੱਲੋਂ ਤਿਆਰ ਕਰਵਾਇਆ ਗਿਆ ਇਹ ਹਸਪਤਾਲ ਐਨ. ਆਰ. ਆਈ ਵੀਰਾਂ ਦਾ ਇਲਾਜ ਕਰਵਾਉਣ ਦੀ ਨਿਸ਼ਕਾਮ ਸੇਵਾ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਦਾ ਇਲਾਜ ਮੁਫਤ ਹੋ ਸਕੇ | ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵਿਦੇਸ਼ ਵਿਚ ਵਸਦੇ ਵੀਰਾਂ ਵੱਲੋਂ ਉਨ੍ਹਾਂ ਵਲੋਂ ਚਲਾਈ ਜਾ ਰਹੀ ਮੁਫ਼ਤ ਡਾਇਲਸਿਸ ਦੀ ਸੇਵਾ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਠੀਕ ਉਸੇ ਤਰ੍ਹਾਂ ਦੇ ਦੁਆਬੇ ਦੇ ਵੀਰ ਵੀ ਇਸ ਹਸਪਤਾਲ ਨੂੰ ਗੋਦ ਲੈ ਸਕਦੇ ਹਨ | ਟਰੱਸਟ ਦੇ ਪ੍ਰਧਾਨ ਬਰਜਿੰਦਰ ਸਿੰਘ ਹੁਸੈਨਪੁਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਭ ਨੂੰ ਹਸਪਤਾਲ ਦੀਆਂ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ | ਹਸਪਤਾਲ ਦੇ ਕਾਰਜਕਾਰੀ ਪ੍ਰਧਾਨ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਸਪਤਾਲ ਰਾਹੀਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਬਹੁਤ ਘੱਟ ਦਰਾਂ 'ਤੇ ਮੁਹੱਈਆ ਕਰਵਾਉਣ ਲਈ ਯਤਨ ਅਰੰਭ ਕੀਤੇ ਗਏ ਹਨ | ਡੇਰਾ ਕਰਤਾਰਗੜ੍ਹ ਦੇ ਮੁਖੀ ਅਤੇ ਹਸਪਤਾਲ ਦੇ ਚੇਅਰਮੈਨ ਸੰਤ ਬਾਬਾ ਅਮਰੀਕ ਸਿੰਘ ਨੇ ਅਈ ਹੋਈ ਸੰਗਤਾਂ ਦਾ ਧੰਨਵਾਦ ਕੀਤਾ | ਇਸ ਅਵਸਰ 'ਤੇ ਗਿਆਨੀ ਸਰਬਜੀਤ ਸਿੰਘ ਵਲੋਂ ਵਿਦੇਸ਼ ਦੌਰੇ ਦੌਰਾਨ ਇਕੱਤਰ ਕੀਤੀ ਗਈ ਸੇਵਾ ਵੀ ਹਸਪਤਾਲ ਲਈ ਭੇਟ ਕੀਤੀ | ਇਸ ਮੌਕੇ ਟਰੱਸਟ ਦੇ ਉਪ ਪ੍ਰਧਾਨ ਸੁਰਜੀਤ ਸਿੰਘ ਮਹਿਤਪੁਰੀ, ਸਕੱਤਰ ਮਹਿੰਦਰ ਪਾਲ ਸਿੰਘ ਜਲਵਾਹਾ ਸਮਾਜ ਸੇਵੀ, ਕੈਸ਼ੀਅਰ ਸੁਰਿੰਦਰ ਸਿੰਘ ਸੋਇਤਾ ਤੋਂ ਇਲਾਵਾ ਟਰੱਸਟ ਮੈਂਬਰ ਸ: ਅਜਮੇਰ ਸਿੰਘ, ਦੀਦਾਰ ਸਿੰਘ ਸੇਵਾਮੁਕਤ ਡੀ.ਐਸ.ਪੀ, ਕੈਪਟਨ ਸਤਨਾਮ ਸਿੰਘ, ਦਲੇਲ ਸਿੰਘ ਸੈਣੀ ਬਲਾਚੌਰ, ਰਾਜਦਵਿੰਦਰ ਸਿੰਘ ਰਾਜਾ, ਜਗਜੀਤ ਸਿੰਘ ਸੈਣੀ, ਡਾ: ਮਨਦੀਪ ਕੌਰ, ਨਿਰਮੈਲ ਸਿੰਘ ਥਾਂਦੀ, ਹਰਬੰਸ ਸਿੰਘ ਕੇਜਰੀਵਾਲ, ਦਰਸ਼ਨ ਸਿੰਘ ਸਰਪੰਚ, ਬਲਦੇਵ ਸਿੰਘ ਨੰਬਰਦਾਰ, ਕਿ੍ਸ਼ਨ ਸਿੰਘ ਦੁਪਾਲਪੁਰ, ਸੁਰਜੀਤ ਸਿੰਘ ਦੁਪਾਲਪੁਰ, ਡਾ: ਮਨਮੀਤ ਸਿੰਘ ਨਾਗਰਾ, ਐੱਚ. ਆਰ. ਹਰਪ੍ਰੀਤ ਸਿੰਘ ਧਾਮੀ, ਬਲਵਿੰਦਰ ਸਿੰਘ ਉਸਮਾਨਪੁਰ, ਗੁਰਮੁੱਖ ਸਿੰਘ ਉਸਮਾਨਪੁਰ, ਅਨੀਸ਼ ਕੁਮਾਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ |
ਪਿਛਲੀ ਖ਼ਬਰ ਪਰਾਗਪੁਰ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਮਹਿੰਦਰਾ ਥਾਰ ਗੱਡੀ ਨੂੰ ਲਗਾਈ ਅੱਗ ਅਗਲੀ ਖ਼ਬਰ ਐਸ.ਸੀ ਸਮਾਜ ਅਤੇ ਸੰਵਿਧਾਨ ਦੇ ਕੀਤੇ ਅਪਮਾਨ ਲਈ ਮੁੱਖ ਮੰਤਰੀ ਮੰਗੇ ਮੁਆਫ਼ੀ -ਮੰਗੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।