ਮੁਕੰਦਪੁਰ, 15 ਫਰਵਰੀ (ਅਮਰੀਕ ਸਿੰਘ ਢੀਂਡਸਾ) - ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਮਾਰਕ ਖਟਕੜ ਕਲਾਂ ਵਿਖੇ ਹੋਈ | ਜਿਸ ਵਿੱਚ ਪ੍ਰਗਤੀਸ਼ੀਲ ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੰਘ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪ੍ਰਸਿੱਧ ਗਜ਼ਲ ਗੋ ਸ਼ਮਸ਼ੇਰ ਮੋਹੀ ਨਾਲ ਰੂ-ਬ-ਰੂ ਤਹਿਤ ਉਹਨਾਂ ਵੱਲੋਂ ਆਪਣੀਆਂ ਚੋਣਵੀਆਂ ਗਜ਼ਲਾਂ ਸੁਣਾਈਆਂ ਅਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਹਾਜ਼ਰ ਕਵੀਆਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗਜ਼ਲ ਦੀਆਂ ਬੰਦਿਸ਼ਾਂ ਗੀਤਾਂ ਅਤੇ ਕਵਿਤਾਵਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਅਤੇ ਹਰੇਕ ਸਾਹਿਤਕਾਰ ਚਾਹੇ ਉਹ ਵਾਰਤਕ ਲਿਖਦਾ, ਗਜ਼ਲ ਲਿਖਦਾ ਤੇ ਜਾਂ ਉਹ ਗੀਤ ਤੇ ਜਾਂ ਕਵਿਤਾਵਾਂ ਲਿਖਦਾ ਹੈ ਉਹ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਜਾਂ ਆਪਣੀਆਂ ਲਿਖਤਾਂ ਨੂੰ ਮਹੱਤਵਪੂਰਨ ਬਣਾਉਣ ਵਿੱਚ ਆਪਣਾ ਉਸਤਾਦ ਖੁਦ ਹੁੰਦਾ | ਕਾਰਜਕਾਰੀ ਪ੍ਰਧਾਨ ਮੈਡਮ ਬਲਵੀਰ ਕੌਰ ਰੀਹਲ ਵਲੋਂ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ ਰੂ-ਬ-ਰੂ ਮਹਿਮਾਨ ਸ਼ਮਸ਼ੇਰ ਮੋਹੀ ਨੂੰ ਇੱਕ ਬੂਟਾ ਭੇਟ ਕੀਤਾ | ਅੰਤ ਵਿੱਚ ਸੰਘ ਦੇ ਸਕੱਤਰ ਤਲਵਿੰਦਰ ਸ਼ੇਰਗਿੱਲ ਵੱਲੋਂ ਸ਼ਮਸ਼ੇਰ ਮੋਹੀ ਦਾ ਧੰਨਵਾਦ ਕਰਦਿਆਂ ਉਹਨਾਂ ਵਲੋਂ ਇੱਕ ਸੱਦੇ 'ਤੇ ਸਭਾ ਦੀ ਮੀਟਿੰਗ ਵਿੱਚ ਰੂ-ਬ-ਰੂ ਹੋਣ 'ਤੇ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਫਿਰ ਦੂਸਰੀ ਮਾਣਮੱਤੀ ਸ਼ਖਸ਼ੀਅਤ ਨੂੰ ਰੂ-ਬ-ਰੂ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਇਸ ਸਮਾਗਮ ਦੀ ਸਮਾਪਤੀ ਕੀਤੀ | ਇਸ ਮੌਕੇ ਦੀਪ ਕਲੇਰ, ਜਸਵੰਤ ਖਟਕੜ, ਪ੍ਰੋਫੈਸਰ ਕੁਲਵਿੰਦਰ ਸਿੰਘ, ਅਮਰੀਕ ਸਿੰਘ ਢੀਂਡਸਾ, ਲਖਬੀਰ ਬੀਸਲਾ, ਸ਼ਿਵਰਾਜ ਚੌਹਾਨ, ਹਨੀ ਕਾਠਗੜ੍ਹ, ਖੁਸ਼ੀ ਰਾਮ ਗੁਣਾਚੌਰ ਅਤੇ ਹਰੀ ਰਾਮ ਕਾਹਮਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ |