ਸ਼ੁਕਾਰ ਨੂੰ ਨਵਾਂਸ਼ਹਿਰ ਦਾ ਇੰਚਾਰਜ ਲਗਾਉਣ ਨਾਲ ਉਨ੍ਹਾਂ ਦਾ ਹੋਰ ਹੌਂਸਲਾ ਬੁਲੰਦ ਹੋਵੇਗਾ - ਸੁਖਦੇਵ ਸਿੰਘ
ਅਜੀਤ ਡੈਸਕ
16-02-2026
ਘੁੰਮਣਾਂ, 15 ਫਰਵਰੀ (ਮਹਿੰਦਰਪਾਲ ਸਿੰਘ) - ਸ਼ੋ੍ਰਮਣੀ ਅਕਾਲੀ ਦਲ (ਬ) ਦੀ ਹਾਈ ਕਮਾਂਡ ਵਲੋਂ ਸ. ਸੁਖਦੀਪ ਸਿੰਘ ਸ਼ੁਕਾਰ ਨੂੰ ਨਵਾਂਸ਼ਹਿਰ ਦਾ ਇੰਚਾਰਜ ਲਗਾਏ ਜਾਣ ਨਾਲ ਉਨ੍ਹਾਂ ਦਾ ਹੋਰ ਵੀ ਹੌਂਸਲਾ ਬੁਲੰਦ ਹੋਵੇਗਾ | ਇਹ ਵਿਚਾਰ ਸੁਖਦੇਵ ਸਿੰਘ ਮੇਹਲੀਆਣਾ ਸੀਨੀਅਰ ਅਕਾਲੀ ਆਗੂ ਨੇ ਪੱਤਰਕਾਰਾਂ ਨਾਲ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਚ ਕੋਈ ਕਸਰ ਨਹੀਂ ਛੱਡੀ | ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਚੰਗੀ ਕਾਰਗੁਜਾਰੀ ਕੀਤੀ ਹੁਣ ਹੋਰ ਵੀ ਹਾਈਕਮਾਂਡ ਵਲੋਂ ਸਨਮਾਨ ਮਿਲਣ 'ਤੇ ਹੌਂਸਲੇ ਬੁਲੰਦ ਹੋਣਗੇ |