23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਅੰਦਰ ਸ਼ਰੇਆਮ ਏ.ਕੇ 47 ਜਿਹੇ ਘਾਤਕ ਹਥਿਆਰ ਚੱਲਣੇ ਆਉਣ ਵਾਲੇ ਸਮੇਂ ਲਈ ਅਸ਼ੁੱਭ ਸੰਕੇਤ-ਦਰਸ਼ਨ ਲਾਲ ਮੰਗੂਪੁਰ

ਅਜੀਤ ਡੈਸਕ 20-02-2026
ਬਲਾਚੌਰ, 19 ਫਰਵਰੀ (ਨਰੇਸ਼ ਧੌਲ)-ਪੰਜਾਬ ਅੰਦਰ ਸ਼ਰੇਆਮ ਏ.ਕੇ 47 ਜਿਹੇ ਘਾਤਕ ਹਥਿਆਰ ਚੱਲਣੇ ਅਤੇ ਦਿਨ-ਦਿਹਾੜੇ ਸਮਾਗਮਾਂ ਵਿੱਚ ਹੁੰਦੀ ਕਤਲੋ ਗਾਰਦ ਜਿਹੀਆਂ ਘਟਨਾਵਾਂ ਆਉਣ ਵਾਲੇ ਸਮੇਂ ਲਈ ਅਸ਼ੁੱਭ ਸੰਕੇਤ ਦੇ ਰਹੀਆਂ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਤੋਂ ਪੰਜਾਬ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਹੋਇਆਂ ਗੋਲੀ ਚੱਲਣਾ, ਖੂਨ ਬਹਾਉਣਾ, ਕਤਲੋ ਗਾਰਦ ਕਰਨਾ ਆਮ ਜਿਹੀ ਗੱਲ ਹੋ ਗਈ ਹੈ | ਜਿਸ ਕਾਰਨ ਸਮੁੱਚਾ ਪੰਜਾਬ ਦਹਿਸ਼ਤ ਦੇ ਮਾਹੌਲ 'ਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨ ਤਰਨ ਤਾਰਨ ਅੰਦਰ ਹੋਈ ਘਟਨਾ ਇਹ ਪੂਰੀ ਤਰ੍ਹਾਂ ਸਾਬਤ ਕਰਦੀ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਗੈਂਗਸਟਰਵਾਦ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਦੌਰਾਨ ਕੋਈ ਵਰਗ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ | ਕਿਉਂਕਿ ਮੌਜੂਦਾ ਸਰਕਾਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ 'ਚ ਪੂਰੀ ਤਰਾਂ ਅਸਮਰਥ ਜਾਪ ਰਹੀ ਹੈ | ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਿਹਾ ਕਿ ਫੋਕੀਆਂ ਬਿਆਨਬਾਜ਼ੀਆਂ ਨੂੰ ਨਜ਼ਰ ਅੰਦਾਜ਼ ਕਰਕੇ ਪੰਜਾਬ ਦੇ ਜਮੀਨੀ ਪੱਧਰ 'ਤੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਅਹਿਮ ਕਦਮ ਚੁੱਕਣੇ ਚਾਹੀਦੇ ਹਨ |
ਪਿਛਲੀ ਖ਼ਬਰ ਅਲੀਪੁਰ ਵਿਖੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਕੀਤੇ ਵਾਅਦਿਆਂ ਦੀ ਨਿਕਲੀ ਫੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।