23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜਥੇ. ਖਾਲਸਾ ਵਲੋਂ ਸੰਮਤੀ ਮੈਂਬਰ ਗੁਰਬਿੰਦਰ ਸਿੰਘ ਦਾ ਸਨਮਾਨ

ਅਜੀਤ ਡੈਸਕ 20-02-2026
ਮਜਾਰੀ/ਸਾਹਿਬਾ, 19 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਪਿਛਲੇ ਸਮੇਂ ਹੋਈਆਂ ਬਲਾਕ ਸੰਮਤੀ ਚੋਣਾਂ 'ਚ ਭਾਰਾਪੁਰ ਜ਼ੋਨ ਤੋਂ ਅਕਾਲੀ-ਬਸਪਾ ਦੇ ਜੇਤੂ ਰਹੇ ਉਮੀਦਵਾਰ ਗੁਰਬਿੰਦਰ ਸਿੰਘ ਦਾ ਜਥੇ: ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ. ਜੀ. ਪੀ. ਸੀ. ਵਲੋਂ ਪਿੰਡ ਭਾਰਾਪੁਰ ਵਿਖੇ ਅਕਾਲੀ ਆਗੂ ਅਜਮੇਰ ਸਿੰਘ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇ. ਖਾਲਸਾ ਨੇ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ | ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ | ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਵੇਗਾ | ਇਸ ਮੌਕੇ ਅਜਮੇਰ ਸਿੰਘ ਭਾਰਾਪੁਰ, ਨਿਰਮੈਲ ਸਿੰਘ ਥਾਂਦੀ, ਚਰਨ ਸਿੰਘ ਸਾਬਕਾ ਸੰਮਤੀ ਮੈਂਬਰ ਹਾਜਰ ਸਨ |
ਪਿਛਲੀ ਖ਼ਬਰ ਅੰਮਿ੍ਤਬਾਣੀ ਸਤਿਸੰਗ ਅਤੇ ਨਾਮ ਜਾਪ ਸਮਾਗਮ 22 ਨੂੰ ਅਗਲੀ ਖ਼ਬਰ ਸਟੇਟ ਪੱਧਰੀ ਜੇਤੂ ਇਕਾਂਗੀ ਜ਼ਫਰਨਾਮਾ ਦੀ ਪੀ.ਐਮ ਸ੍ਰੀ ਸਕੂਲ ਮੁਕੰਦਪੁਰ ਵਿਖੇ ਸ਼ਾਨਦਾਰ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।