22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੰਮਿ੍ਤਬਾਣੀ ਸਤਿਸੰਗ ਅਤੇ ਨਾਮ ਜਾਪ ਸਮਾਗਮ 22 ਨੂੰ

ਅਜੀਤ ਡੈਸਕ 20-02-2026
ਨਵਾਂਸ਼ਹਿਰ, 19 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਰਾਮ ਸ਼ਰਣਮ ਆਸ਼ਰਮ ਟੀਚਰ ਕਲੋਨੀ ਨਵਾਂਸ਼ਹਿਰ ਵਿਖੇ ਅੰਮਿ੍ਤਬਾਣੀ ਸਤਸੰਗ ਅਤੇ 51 ਦਿਨਾ ਅਖੰਡ ਨਾਮ ਜਾਪ ਮਹਾਂਯੱਗ ਪੂਰਤੀ ਸਮਾਗਮ ਸ਼੍ਰੀ ਰਾਮ ਸ਼ਰਣਮ ਸੰਗਤ ਪ੍ਰਬੰਧਕ ਕਮੇਟੀ ਵਲੋਂ 22 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮਹੇਸ਼ ਅਤੇ ਕਮੇਟੀ ਮੈਂਬਰ ਮਧੂ ਸਹਿਗਲ ਨੇ ਕਿਹਾ ਕਿ ਪ੍ਰਭੂ ਦੀ ਅਪਾਰ ਕਿਰਪਾ ਅਤੇ ਪੂਜਨੀਕ ਸੁਆਮੀ ਸੱਤਿਆਨੰਦ ਮਹਾਰਾਜ ਅਤੇ ਬ੍ਰਹਮਚਾਰੀ ਰਾਮ ਪ੍ਰਕਾਸ਼ ਦੇ ਮੰਗਲਮਈ ਆਸ਼ੀਰਵਾਦ ਨਾਲ ਇਹ ਸਮਾਗਮ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਲੇਗਾ | ਸਤਸੰਗ ਤੋਂ ਬਾਅਦ ਚਾਹਵਾਨ ਵਿਅਕਤੀਆਂ ਨੂੰ ਨਾਮ ਦੀਕਸ਼ਾ ਵੀ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਅੱਜ ਅਗਲੀ ਖ਼ਬਰ ਜਥੇ. ਖਾਲਸਾ ਵਲੋਂ ਸੰਮਤੀ ਮੈਂਬਰ ਗੁਰਬਿੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।