ਮਜਾਰੀ/ਸਾਹਿਬਾ, 19 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸਮੂਹ ਪੁਰੇਵਾਲ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ 'ਚ ਸਾਲਾਨਾ ਅੱਖਾਂ ਦਾ ਮੁਫ਼ਤ ਆਪ੍ਰੈਸ਼ਨ ਕੈਂਪ 20 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਜੱਸੋਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਆਏ ਹੋਏ ਮਰੀਜ਼ਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਮੁਫ਼ਤ ਦਵਾਈਆਂ, ਐਨਕਾਂ ਤੇ ਲੈਂਜ ਪਾਏ ਜਾਣਗੇ | ਇਹ ਜਾਣਕਾਰੀ ਦਲਜੀਤ ਸਿੰਘ ਬੈਂਸ ਸਮਾਜ ਸੇਵੀ ਆਗੂ ਨੇ ਦਿੱਤੀ |