ਨਵਾਂਸ਼ਹਿਰ, 19 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦਾ ਸਿੱਖ ਨੈਸ਼ਨਲ ਕਾਲਜ ਬੰਗਾ ਦੇ 34 ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਕੀਤਾ ਗਿਆ | ਕੀ.ਵੀ ਕੇ ਲੰਗੜੋਆ ਦੇ ਮੁੱਖ ਪ੍ਰਬੰਧਕ ਡਾਕਟਰ ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ (ਸਿਖਲਾਈ) ਨੇ ਵਿਦਿਆਰਥੀਆਂ ਨੂੰ ਇਸ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਬਹੁਪੱਖੀ ਸਹੂਲਤਾਂ/ਗਤੀਵਿਧੀਆਂ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇਸ ਸੰਸਥਾ ਵਲੋਂ ਖੇਤੀ ਪ੍ਰਦਰਸ਼ਨ, ਕਿਸਾਨ ਸਿਖਲਾਈ ਕੋਰਸਾਂ ਅਤੇ ਤਕਨੀਕੀ ਪਸਾਰ ਦੇ ਯਤਨਾਂ ਸਦਕਾ ਜ਼ਿਲ੍ਹੇ ਦੀ ਖੇਤੀਬਾੜੀ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਡਾਕਟਰ ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਵਿਦਿਆਰਥੀਆਂ ਨੂੰ ਗ੍ਰਹਿ ਵਿਗਿਆਨ ਕਿੱਤਾਮੁਖੀ ਸਿਖਲਾਈ ਸੰਬੰਧੀ ਮਾਰਗਦਰਸ਼ਨ ਕੀਤਾ | ਡਾਕਟਰ ਬਲਜੀਤ ਸਿੰਘ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਪ੍ਰੀਵਰਤਨਸ਼ੀਲ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਡਾਕਟਰ ਆਰਤੀ ਵਰਮਾ ਸਹਾਇਕ ਪ੍ਰੋਫੈਸਰ (ਬਾਗਵਾਨੀ) ਨੇ ਵਿਦਿਆਰਥੀਆਂ ਨੂੰ ਗੰਡੋਆ ਖਾਦ, ਫਲ ਅਤੇ ਸਬਜੀਆਂ ਦੇ ਘਰੇਲੂ ਪੁਸਤਕ ਬਗੀਚੀ, ਹਰਬਲ ਬਗੀਚੀ, ਪੌਲੀ ਹਾਊਸ ਅਤੇ ਛੱਤ ਤੇ ਸਰਦੀਆਂ ਦੇ ਮਾਡਲ ਤੇ ਪ੍ਰਦਰਸ਼ਨੀ ਤਾਈਆਂ ਬਾਰੇ ਜਾਣਕਾਰੀ ਦੀ ਡਾਕਟਰ ਗੁਰਿੰਦਰ ਸਿੰਘ ਫਾਰਮ ਮੈਨੇਜਰ ਨੇ ਲਾਭਦਾਇਕ ਡੇਰੀ ਅਤੇ ਬਕਰੀ ਪਾਲਣ ਉਦਮਾਂ ਦੇ ਚਾਨਣਾ ਪਾਇਆ |