ਬੰਗਾ, 27 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਬਾਬਾ ਚੌਂਤਾ ਮਾਹਿਲ ਗਹਿਲਾਂ ਵਿਖੇ ਸਮੂਹ ਐਨ.ਆਰ.ਆਈ, ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਵਲੋਂ 28 ਫਰਵਰੀ ਦਿਨ ਸਨਿਚਰਵਾਰ ਨੂੰ ਮਹਾਂ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿ੍ੰ. ਹਰਜੀਤ ਸਿੰਘ ਮਾਹਲ ਅਤੇ ਹੋਰ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਕੁਸ਼ਤੀਆਂ ਗੱਦੇ ਉੱਤੇ ਹੋਣਗੀਆਂ | ਇਸ ਦੰਗਲ ਦੌਰਾਨ ਬੱਚਿਆਂ ਦੀਆਂ ਕੁਸ਼ਤੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੀਆਂ | ਪਹਿਲਵਾਨ ਟਾਈਟਲ ਰੁਸਤਮੇ ਪੰਜਾਬ ਭਾਰ 90 ਕਿੱਲੋ, ਸ਼ੇਰ-ਏ-ਪੰਜਾਬ ਅੰਡਰ 90 ਭਾਰ ਕਿੱਲੋ ਅਤੇ ਟਾਈਟਲ ਸਿਤਾਰੇ ਪੰਜਾਬ ਅੰਡਰ 70 ਕਿਲੋ ਭਾਰ ਲਈ ਪਹਿਲਵਾਨ ਕੁਸ਼ਤੀਆਂ ਦਾ ਪ੍ਰਦਰਸ਼ਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਕੁਸ਼ਤੀ ਪ੍ਰਤੀਯੋਗਤਾ 'ਚ ਹਿੱਸਾ ਲੈਣ ਵਾਲੇ ਪਹਿਲਵਾਨ ਆਪਣੇ ਨਾਂਅ ਲਿਖਵਾਉਣ ਸਮੇਂ ਆਪਣਾ ਜੇਤੂ ਸਟੇਟ ਪੱਧਰ ਦਾ ਸਰਟੀਫਿਕੇਟ ਲਾਜ਼ਮੀ ਰੂਪ 'ਚ ਦਿਖਾਉਣਗੇ | ਜੇਤੂਆਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਦੇ ਨਕਦ ਇਨਾਮ ਦਿੱਤੇ ਜਾਣਗੇ |