ਸੜੋਆ, 28 ਫਰਵਰੀ (ਬਲਵਿੰਦਰ ਨਾਨੋਵਾਲੀਆ)-ਵਿੱਦਿਆ ਤੋਂ ਬਿਨਾ ਇਨਸਾਨ ਦੇ ਜੀਵਨ ਅੰਦਰ ਹਰ ਪਾਸੇ ਹਨੇਰਾ ਹੀ ਹਨੇਰਾ ਹੈ | ਇਹ ਵਿਚਾਰ ਮੈਡਮ ਨੰਦਨੀ ਕਪਿਲਾ ਸੀਨੀਅਰ ਅਧਿਆਪਕਾ ਸ਼ੌਰੀਆ ਇੰਟਰਨੈਸ਼ਨਲ ਸਕੂਲ ਰੁੜਕੀ ਕਲਾ ਨੇ ਸਕੂਲ ਮੈਨੇਜਮੈਂਟ ਵਲੋਂ ਆਰੰਭੀ ਦਾਖਲਾ ਮੁਹਿੰਮ ਤਹਿਤ ਪਿੰਡ ਬਗੂਵਾਲ ਵਿਖੇ ਮਾਪਿਆਂ ਨੂੰ ਸਕੂਲ ਵਿਖੇ ਚੱਲ ਰਹੇ ਸਪੈਸ਼ਲ ਦਾਖਲਾ ਅਭਿਆਨ ਬਾਰੇ ਜਾਣੂੰ ਕਰਵਾਉਂਦਿਆ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਇਹ ਨਾਮੀ ਅਦਾਰਾ ਪਿਛਲੇ ਕਈ ਸਾਲਾਂ ਤੋਂ ਇਲਾਕੇ ਅੰਦਰ ਸਿੱਖਿਆ ਦੇ ਖੇਤਰ 'ਚ ਵਿਲੱਖਣ ਸੇਵਾਵਾਂ ਨਿਭਾਅ ਰਿਹਾ ਹੈ, ਜੋ ਕਿ ਸੀ.ਬੀ.ਐਸ.ਸੀ.ਨਵੀ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ | ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਲਈ ਏਅਰ ਕੰਨਡੀਸ਼ਨ ਕਮਰੇ, ਘਰ ਤੋਂ ਸਕੂਲ ਤੱਕ ਆਵਾਜਾਈ ਦੀ ਸਹੂਲਤ, ਐਨ.ਸੀ. ਸੀ.ਯੂਨਿਟ ਦੀ ਸੁਵਿਧਾ, ਤਜ਼ਰਬੇਕਾਰ ਅਤੇ ਉੱਚ ਯੋਗਤਾ ਵਾਲੇ ਅਧਿਆਪਕ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵਿੱਚ ਪਲੇ-ਵੇ ਜਮਾਤ ਤੋਂ ਨੌਵੀ ਅਤੇ ਗਿਆਰਵੀਂ ਆਦਿ ਜਮਾਤਾਂ ਵਿੱਚ ਬੱਚੇ ਨੂੰ ਦਾਖਲ ਕਰਵਾਉਣ ਵਾਲੇ ਮਾਪਿਆਂ ਨੂੰ ਦਾਖਲਾ ਫੀਸ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ, ਜਿਸ ਦਾ ਮਾਪਿਆਂ ਨੂੰ ਵੱਧ ਤੋਂ ਵੰਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਸ਼੍ਰੀਮਤੀ ਮਨਿੰਦਰ ਕੌਰ, ਨੰਦਨੀ ਕਪਿਲਾ, ਨਿਰਮਲ ਸਿੰਘ, ਰਾਧਿਕਾ ਧੀਮਾਨ, ਮਧੂ, ਪਰਮਿੰਦਰ ਕੌਰ ਅਤੇ ਅਮਨ ਆਦਿ ਵੀ ਹਾਜ਼ਰ ਸਨ |