19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਿੰਡ ਚੱਕ ਕਲਾਲ ਵਿਖੇ ਸੰਤ ਬਾਬਾ ਚਰਨ ਦਾਸ ਦੀ ਸਾਲਾਨਾ ਬਰਸੀ 17 ਨੂੰ

ਅਜੀਤ ਡੈਸਕ 01-03-2026
ਬਾਬਾ ਸੁਖਦੇਵ ਸਿੰਘ


ਬੰਗਾ, 28 ਫਰਵਰੀ (ਕੁਲਦੀਪ ਸਿੰਘ ਪਾਬਲਾ)-ਮਹਾਨ ਤਪੱਸਵੀ ਸੰਤ ਬਾਬਾ ਚਰਨ ਦਾਸ ਦੀ ਸਲਾਨਾ ਬਰਸੀ ਸਮਾਗਮ 15 ਮਾਰਚ ਤੋਂ 17 ਮਾਰਚ ਤੱਕ ਸੰਤ ਬਾਬਾ ਅਮਰ ਦਾਸ ਦੇ ਤਪ ਅਸਥਾਨ ਅਮਰਪੁਰੀ ਕੁਟੀਆ ਚੱਕ ਕਲਾਲ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਗੱਦੀ ਨਸ਼ੀਨ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ 17 ਮਾਰਚ ਨੂੰ ਰੱਖੇ ਹੋਏ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿਚ ਕੀਰਤਨੀ ਜਥੇ, ਢਾਡੀ ਜਥੇ, ਕਥਾ ਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ | ਬਾਅਦ ਚ' ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ |
ਪਿਛਲੀ ਖ਼ਬਰ ਧਾਰਮਿਕ ਗੀਤ 'ਆਮ ਬੰਦਾ ਕੋਈ' ਜਾਰੀ ਅਗਲੀ ਖ਼ਬਰ ਸਿੱਖਿਆ ਤੋਂ ਬਿਨਾਂ ਇਨਸਾਨ ਦੇ ਜੀਵਨ 'ਚ ਹਰ ਪਾਸੇ ਹਨੇਰਾ ਹੀ ਹਨੇਰਾ ਹੈ-ਨੰਦਨੀ ਕਪਿਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।