ਬਹਿਰਾਮ, 28 ਫਰਵਰੀ (ਨਛੱਤਰ ਸਿੰਘ ਬਹਿਰਾਮ)-ਸੂੰਢ-ਮਕਸੂਦਪਰ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਖ਼ਾਲਸੇ ਦੇ ਜਨਮ ਦਿਹਾੜੇ ਅਤੇ ਹੋਲੇ-ਮਹੱਲੇ ਨੂੰ ਸਮਰਪਿਤ ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਵਿਖੇ ਚਾਹ ਪਕੌੜਿਆਂ ਦੇ ਲੰਗਰ ਦੀ ਸੇਵਾ ਪੰਜ ਦਿਨ ਕੀਤੀ ਜਾਵੇਗੀ | ਨਿਸ਼ਕਾਮ ਸੇਵਾ ਕਰਨ ਵਾਲਿਆਂ 'ਚ ਬਾਬਾ ਮਨਜੀਤ ਸਿੰਘ ਸੂੰਢ, ਸ਼ਿੰਗਾਰਾ ਸਿੰਘ ਮਕਸੂਦਪੁਰ, ਗੁਰਦੇਵ ਸਿੰਘ ਮਕਸੂਦਪੁਰ, ਗੁਰਮੀਤ ਸਿੰਘ ਥਾਣੇਦਾਰ, ਨੰਬਰਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ, ਮਨਿੰਦਰ ਸਿੰਘ, ਸਾਹਿਬ ਪ੍ਰਤਾਪ ਸਿੰਘ, ਅਮਨਜੋਤ ਸਿੰਘ, ਹਰਸਿਮਰਤ ਸਿੰਘ, ਸਾਹਿਬ ਸਿੰਘ ਝੰਡੇਰ, ਹਰਜੋਤ ਸਿੰਘ, ਜਸਕਰਨ ਸਿੰਘ, ਨਿਖਿਲ ਸੂੰਢ, ਦਵਿੰਦਰ ਸਿੰਘ, ਪਿ੍ਤਪਾਲ ਸਿੰਘ ਆਦਿ ਸੰਗਤਾਂ ਹਾਜ਼ਰ ਸਨ |