ਬਲਾਚੌਰ, 28 ਫਰਵਰੀ (ਨਰੇਸ਼ ਧੌਲ) - ਬਛੌੜੀ ਵਿਖੇ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ 3 ਮਾਰਚ ਤੋਂ ਸ਼ੁਰੂ ਕਰਵਾਏ ਜਾਣ ਵਾਲੇ ਪਹਿਲੇ ਸੈਵਨ ਸਾਈਡ ਫੁੱਟਬਾਲ ਕੱਪ ਦਾ ਪੋਸਟਰ ਗਗਨਦੀਪ ਸਿੰਘ ਬੱਲ ਦੀ ਅਗਵਾਈ ਹੇਠ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵੱਲੋਂ ਜਾਰੀ ਕੀਤਾ ਗਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਹਿਲਾ ਇਨਾਮ 41000 ਅਤੇ ਦੂਜਾ ਇਨਾਮ 31000 ਰੁਪਏ ਦਿੱਤਾ ਜਾਵੇਗਾ | ਸੈਮੀ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 5100-5100 ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ ਖਿਡਾਰੀਆਂ ਅਤੇ ਟੀਮਾਂ ਨੂੰ ਹੋਰ ਵੀ ਸਨਮਾਨਜਨਕ ਇਨਾਮਾਂ ਨਾਲ ਨਿਵਾਜਿਆ ਜਾਵੇਗਾ | ਓਪਨ ਦੀਆਂ ਸਿਰਫ 32 ਟੀਮਾਂ ਅਤੇ ਉਮਰ ਵਰਗ ਦੀਆਂ 8 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ | ਉਮਰ ਵਰਗ ਵਿੱਚ 2011 ਵਾਲੇ ਖਿਡਾਰੀ ਖੇਡ ਸਕਦੇ ਹਨ, ਕਮੇਟੀ ਦੀ ਟੀਮ ਵਿੱਚ 2008 ਦਾ ਖਿਡਾਰੀ ਖੇਡ ਸਕਦਾ ਹੈ, ਹਰੇਕ ਟੀਮ ਵਿੱਚ ਗੋਲਕੀਪਰ ਬਾਹਰਲਾ ਖੇਡ ਸਕਦਾ ਹੈ | ਕਮੇਟੀ ਅਤੇ ਰੈਫਰੀ ਦਾ ਫੈਸਲਾ ਆਖਰੀ ਹੋਵੇਗਾ, 10 ਮਿੰਟ ਲੇਟ ਆਉਣ ਵਾਲੀ ਟੀਮ ਪੈਨਲਟੀ 'ਤੇ ਖੇਡੇਗੀ ਅਤੇ 20 ਮਿੰਟ ਲੇਟ ਆਉਣ ਵਾਲੀ ਟੀਮ ਗੋਲ ਮੰਨ ਕੇ ਖੇਡੇਗੀ | ਖਿਡਾਰੀ ਪ੍ਰੋਪਰ ਕਿੱਟ ਵਿੱਚ ਹੋਣੇ ਚਾਹੀਦੇ ਹਨ, ਉਮਰ ਵਰਗ ਦੇ ਖਿਡਾਰੀ ਆਪਣਾ ਪੱਕਾ ਪਰੂਫ ਨਾਲ ਲੈ ਕੇ ਆਉਣ, ਓਬਜੈਕਸ਼ਨ ਹਾਫ ਟਾਈਮ ਤੋਂ ਪਹਿਲਾਂ ਮੰਨਿਆ ਜਾਵੇਗਾ | ਫਾਈਨਲ ਵਾਲੇ ਦਿਨ 8 ਮਾਰਚ ਨੂੰ ਲੜਕੀਆਂ ਦਾ ਸਪੈਸ਼ਲ ਸ਼ੋਅ ਮੈਚ ਕਰਵਾਇਆ ਜਾਵੇਗਾ | ਇਸ ਮੌਕੇ ਗਗਨਦੀਪ ਸਿੰਘ ਬੱਲ, ਅਰਵਿੰਦਰ ਸਿੰਘ ਬੈਂਸ, ਮਾਸਟਰ ਸੁਲੱਖਣ ਸਿੰਘ, ਜਰਨੈਲ ਸਿੰਘ ਗਿੱਲ, ਮਹਿੰਦਰ ਸਿੰਘ ਬੱਲ, ਜਸਕਰਨ ਸਿੰਘ ਸੋਹਲ, ਅਮਰਜੀਤ ਸਿੰਘ ਬੈਂਸ, ਅਮਰੀਕ ਸਿੰਘ ਕਾਕਾ, ਮਨਜੀਤ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਮਨਜੋਤ ਸਿੰਘ ਜੋਤਾ, ਅੰਕੂ ਕੇ ਸੀ, ਬਲਕਾਰ ਸਿੰਘ, ਮਹਿੰਦਰ ਸਿੰਘ ਗਰਚਾ, ਦਿਲਾਵਰ ਸਿੰਘ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |