ਬਲਾਚੌਰ, 28 ਫਰਵਰੀ (ਨਰੇਸ਼ ਧੌਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅਧਿਆਤਮਕ ਸਤਿਸੰਗ ਸਮਾਗਮ ਡਾਕਟਰ ਮਨੋਹਰ ਲਾਲ ਦੇ ਗ੍ਰਹਿ ਪਿੰਡ ਟਕਾਰਲਾ ਵਿਖੇ ਕਰਵਾਇਆ ਗਿਆ | ਸੰਸਥਾਨ ਵੱਲੋਂ ਪਹੁੰਚੀਆਂ ਪ੍ਰਚਾਰਕ ਭੈਣਾਂ ਉਪਮਾ ਭਾਰਤੀ, ਸ਼ਵੇਤਾ ਭਾਰਤੀ ਅਤੇ ਨੰਦਨੀ ਭਾਰਤੀ ਨੇ ਅਧਿਆਤਮਕ ਵਿਚਾਰਾਂ ਅਤੇ ਭਜਨਾਂ ਰਾਹੀਂ ਸੰਗਤਾਂ ਨੂੰ ਪ੍ਰਭੂ ਭਗਤੀ ਦਾ ਮਾਰਗ ਦਿਖਾਇਆ | ਭੈਣਾਂ ਨੇ ਸੰਗਤ ਨੂੰ ਨਿਸ਼ਕਾਮ ਸੇਵਾ ਅਤੇ ਨਾਮ-ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ 'ਚ ਡਾ. ਮਨੋਹਰ ਲਾਲ ਦੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਪ੍ਰਚਾਰਕ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸੂਬੇਦਾਰ ਸੁਦਾਗਰ, ਦਿਲਬਾਗ ਰਾਏ ?ਸਬ ਇੰਸਪੈਕਟਰ, ਤਰਸੇਮ ਲਾਲ?, ਸੁੱਚਾ ਸਿੰਘ, ਹਰ ਬਿਲਾਸ, ਡਾ. ਹਰਭਜਨ ਸਿੰਘ, ਜਸਵਿੰਦਰ ਬੈਂਸ, ਮਹਿੰਦਰ ਪਾਲ, ਗਿਆਨ ਚੰਦ, ਵਿਜੇ ਕੁਮਾਰ, ਭਜਨ ਲਾਲ, ?ਓਮ ਪ੍ਰਕਾਸ਼, ਕਰਨ ਕੁਮਾਰ, ਜਨਕ ਰਾਜ, ਪਿੰਡ ਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |