19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਨੇ ਪਿਛਲੇ ਸਮੇਂ ਦੀ ਯਾਦ ਕੀਤੀ ਤਾਜ਼ਾ -ਭੱਠਲ

ਅਜੀਤ ਡੈਸਕ 01-03-2026
ਮਜਾਰੀ/ਸਾਹਿਬਾ, 28 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਠਿੰਡਾ ਵਿਖੇ ਘਰਾਂ 'ਚ ਵੜ ਕੇ ਕਿਸਾਨਾਂ 'ਤੇ ਕੀਤੇ ਭਾਰੀ ਤਸ਼ੱਦਦ ਅਤੇ ਸਮਾਣਾ ਵਿਖੇ ਜਾ ਰਹੀਆਂ ਸਿੱਖ ਸੰਗਤਾਂ 'ਤੇ ਰੋਕਾਂ ਲਾ ਕੇ ਰੋਕਣ ਨਾਲ ਪਿਛਲੀਆਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਵਲੋਂ ਕੀਤੇ ਸਿੱਖਾਂ 'ਤੇ ਤਸ਼ੱਦਦ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ | ਇਹ ਪ੍ਰਗਟਾਵਾ ਜਸਵੰਤ ਸਿੰਘ ਭੱਠਲ ਸੂਬਾ ਪ੍ਰਧਾਨ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਕਸਬਾ ਮਜਾਰੀ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਕੇ ਪਿੰਡਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਾਉਣ, ਆਗੂਆਂ 'ਤੇ ਵਰਕਰਾਂ ਨੂੰ ਗਿ੍ਫ਼ਤਾਰ ਕਰਨਾ, ਜਿਉਂਦ ਪਿੰਡ ਵਿਚ ਘੇਰਾਬੰਦੀ ਕਰਕੇ ਅੱਥਰੂ ਗੈੱਸ ਦੇ ਗੋਲੇ ਸੁੱਟ ਕੇ ਅਤੇ ਹੋਰ ਬਹੁਤੇ ਥਾਵਾਂ 'ਤੇ ਲਾਠੀਚਾਰਜ ਕਰਨ ਤੇ ਕਿਸਾਨਾਂ ਨੂੰ ਚੁਣ-ਚੁਣ ਕੇ ਗੰਭੀਰ ਫੱਟੜ ਕਰਨ ਨਾਲ ਸੂਬੇ ਅੰਦਰ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਕੀਤੇ ਤਸ਼ੱਦਦ ਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ਵਿਚ 'ਆਪ' ਸਰਕਾਰ ਨੂੰ ਭੁਗਤਣਾ ਪਵੇਗਾ |
ਪਿਛਲੀ ਖ਼ਬਰ ਜਿੰਮ ਦਾ ਸਾਮਾਨ ਤੇ ਪਾਣੀ ਵਾਲਾ ਟੈਂਕਰ ਭੇਜਣ ਲਈ ਤਿਲਕ ਰਾਜ ਵਲੋਂ ਮੁਨੀਸ਼ ਤਿਵਾੜੀ ਦਾ ਧੰਨਵਾਦ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਤੈਅ-ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।