19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜਿੰਮ ਦਾ ਸਾਮਾਨ ਤੇ ਪਾਣੀ ਵਾਲਾ ਟੈਂਕਰ ਭੇਜਣ ਲਈ ਤਿਲਕ ਰਾਜ ਵਲੋਂ ਮੁਨੀਸ਼ ਤਿਵਾੜੀ ਦਾ ਧੰਨਵਾਦ

ਅਜੀਤ ਡੈਸਕ 01-03-2026
ਸੜੋਆ, 28 ਫਰਵਰੀ (ਹਰਮੇਲ ਸਹੂੰਗੜਾ)-ਪਿਛਲੀ ਕਾਂਗਰਸ ਸਰਕਾਰ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਾਫੀ ਉਪਰਾਲੇ ਕੀਤੇ ਗਏ ਸਨ | ਕਾਂਗਰਸ ਸਰਕਾਰ ਸਮੇਂ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਆਲੋਵਾਲ ਨੂੰ ਜਿੰਮ ਵਾਸਤੇ ਸਾਮਾਨ ਲਈ ਇੱਕ ਲੱਖ ਰੁਪਏ ਦਾ ਐਲਾਨ ਕੀਤਾ ਸੀ ਅਤੇ ਉਸ ਸਮੇਂ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਮੈਂਬਰ ਮਨੀਸ਼ ਤਿਵਾੜੀ ਵਲੋਂ ਪਾਣੀ ਦੇ ਟੈਂਕਰ ਵਾਸਤੇ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਕਾਂਗਰਸ ਦੇ ਪ੍ਰਧਾਨ ਸੜੋਆ ਤੋਂ ਤਿਲਕ ਰਾਜ ਸੂਦ ਨੇ ਦੱ ਸਿਆ ਕਿ ਕਾਫੀ ਲੰਬਾ ਸਮਾਂ ਬੀਤ ਜਾਣ ਮਗਰੋਂ ਜਿੰਮ ਦਾ ਸਮਾਨ ਤੇ ਪਾਣੀ ਵਾਲਾ ਟੈਂਕਰ ਪਿੰਡ ਨੂੰ ਦੇ ਦਿੱਤਾ ਗਿਆ | ਉਹਨਾਂ ਚੌਧਰੀ ਦਰਸ਼ਨ ਲਾਲ ਤੇ ਮਨੀਸ਼ ਤਿਵਾੜੀ ਵੱਲੋਂ ਐਲਾਨੇ ਗਏ ਰੁਪਿਆਂ ਦਾ ਸਨਮਾਨ ਭੇਜਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਮੋਹਨ ਸਿੰਘ, ਸੁਖਦੀਪ ਸਿੰਘ ਸੂਦ, ਨਵਦੀਪ ਸਿੰਘ ਸੂਦ, ਤਰਨਪ੍ਰੀਤ, ਰਣਵੀਰ, ਬਲਜਿੰਦਰ ਪਾਲ, ਪਰਮਜੀਤ ਗੋਰਵ, ਨਰੇਸ਼ ਗੋਲਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੰਡੀ ਨਹਿਰ ਦੀਆਂ ਪਾਈਪ ਲਾਈਨਾਂ ਦੀ ਲੀਕੇਜ ਹੋਣ ਨਾਲ ਕਾਫੀ ਪਾਣੀ ਆਇਆ ਅਗਲੀ ਖ਼ਬਰ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਨੇ ਪਿਛਲੇ ਸਮੇਂ ਦੀ ਯਾਦ ਕੀਤੀ ਤਾਜ਼ਾ -ਭੱਠਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।