19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੰਡੀ ਨਹਿਰ ਦੀਆਂ ਪਾਈਪ ਲਾਈਨਾਂ ਦੀ ਲੀਕੇਜ ਹੋਣ ਨਾਲ ਕਾਫੀ ਪਾਣੀ ਆਇਆ

ਅਜੀਤ ਡੈਸਕ 01-03-2026
ਪੋਜੇਵਾਲ ਸਰਾਂ, 28 ਫਰਵਰੀ (ਨਵਾਂਗਰਾਂਈ)-ਕੰਢੀ ਨਹਿਰ ਜਿਸ ਵਿੱਚ ਪਾਣੀ ਦੀ ਉਡੀਕ ਵਿੱਚ ਲੋਕ ਕਈ ਦਹਾਕੇ ਤੱਕ ਤਰਸਦੇ ਰਹੇ ਤੇ ਹੁਣ ਆਖਰ ਕਾਰ ਕੰਢੀ ਨਹਿਰ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ | ਨਹਿਰ ਦੀਆਂ ਪਾਈਪਾਂ ਦੀ ਲੀਕੇਜ ਨਾਲ ਕਾਫੀ ਪਾਣੀ ਬਰਬਾਦ ਹੋ ਰਿਹਾ ਹੈ | ਪਿੰਡ ਕੁੱਲਪੁਰ ਵਿੱਚੋਂ ਦੀ ਲੰਘ ਰਹੀ ਪਾਈਪ ਲਾਈਨ ਦੇ ਲੀਕੇਜ ਹੋਣ ਨਾਲ ਪਿੰਡ ਕੁੱਲਪੁਰ ਦੀ ਪੰਚਾਇਤੀ ਜਮੀਨ ਵਿੱਚ ਪਾਣੀ ਭਰਿਆ ਹੋਇਆ ਹੈ | ਲੋਕਾਂ ਦੀ ਮੰਗ ਹੈ ਕਿ ਪਾਣੀ ਬੰਦ ਕਰਕੇ ਪਾਈਪ ਲਾਈਨਾਂ ਦੀ ਰਿਪੇਅਰ ਕੀਤੀ ਜਾਵੇ | ਲੋਕਾਂ ਦੀ ਮੰਗ ਹੈ ਕਿ ਪਾਈਪ ਲਾਈਨਾਂ ਨੂੰ ਤੁਰੰਤ ਠੀਕ ਕਰਕੇ ਲੀਕੇਜ ਬੰਦ ਕਰਵਾਈ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋ ਸਕੇ | ਇਹ ਪਾਣੀ ਕੁੱਲਪੁਰ ਸੜੋਆ ਲਿੰਕ ਸੜਕ 'ਤੇ ਵੀ ਘੁੰਮ ਰਿਹਾ ਹੈ | ਜਿਸ ਨਾਲ ਵੀ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ |
ਪਿਛਲੀ ਖ਼ਬਰ ਖਟਕੜ ਖੁਰਦ 'ਚ ਅੱਖਾਂ ਅਤੇ ਜਨਰਲ ਸਿਹਤ ਜਾਂਚ ਕੈਂਪ ਅੱਜ ਅਗਲੀ ਖ਼ਬਰ ਜਿੰਮ ਦਾ ਸਾਮਾਨ ਤੇ ਪਾਣੀ ਵਾਲਾ ਟੈਂਕਰ ਭੇਜਣ ਲਈ ਤਿਲਕ ਰਾਜ ਵਲੋਂ ਮੁਨੀਸ਼ ਤਿਵਾੜੀ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।