19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਖਟਕੜ ਖੁਰਦ 'ਚ ਅੱਖਾਂ ਅਤੇ ਜਨਰਲ ਸਿਹਤ ਜਾਂਚ ਕੈਂਪ ਅੱਜ

ਅਜੀਤ ਡੈਸਕ 01-03-2026
ਬੰਗਾ, 28 ਫਰਵਰੀ (ਸੁਰਿੰਦਰ ਸਿੰਘ)-ਉੱਘੇ ਪ੍ਰਵਾਸੀ ਪੰਜਾਬੀ ਲੋਕ ਗਾਇਕ ਤੇ ਸਮਾਜ ਸੇਵੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂ. ਐਸ. ਏ ਵਲੋਂ ਆਪਣੀ ਦਾਦੀ ਬਲਵੰਤ ਕੌਰ ਵੜੈਚ ਅਤੇ ਮਾਤਾ ਨਛੱਤਰ ਕੌਰ ਵੜੈਚ ਦੀ ਯਾਦ 'ਚ ਪਹਿਲੀ ਮਾਰਚ ਦਿਨ ਐਤਵਾਰ ਨੂੰ ਅੱਖਾਂ ਤੇ ਜਨਰਲ ਸਿਹਤ ਜਾਂਚ ਕੈਂਪ ਨਿਰਮਲ ਕੁਟੀਆ ਹੱਪੋਵਾਲ ਰੋਡ ਪਿੰਡ ਖਟਕੜ ਖੁਰਦ ਵਿਖੇ ਲਗਾਇਆ ਰਿਹਾ ਹੈ | ਪਿੰਡ ਦੀ ਪੰਚਾਇਤ, ਡਾ: ਬੀ. ਆਰ ਅੰਬੇਡਕਰ ਸੁਸਾਇਟੀ ਬੰਗਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੁਫਤ ਕੈਂਪ ਬਾਰੇ ਗਾਇਕ ਰੇਸ਼ਮ ਸਿੰਘ ਰੇਸ਼ਮ, ਲੈਕ: ਸ਼ੰਕਰ ਦਾਸ ਨੇ ਜਾਣਕਾਰੀ ਦਿੱਤੀ | ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਜਾਂਚ, ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ | ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਜ ਪਾਏ ਜਾਣਗੇ | ਜਨਰਲ ਮੈਡੀਕਲ ਕੈਂਪ 'ਚ ਡਾ.ਕਸ਼ਮੀਰ ਚੰਦ, ਡਾ.ਨਵਨੀਤ ਸਹਿਗਲ, ਡਾ.ਸੁਖਵਿੰਦਰ ਹੀਰਾ ਸਾਬਕਾ ਸਿਵਲ ਸਰਜਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਅਮਰੀਕ ਸਿੰਘ, ਡਾ. ਮਨੋਹਰ ਲਾਲ ਐਮ. ਡੀ ਆਦਿ ਡਾਕਟਰ ਸਾਹਿਬਾਨ ਸੇਵਾਵਾਂ ਨਿਭਾਉਣਗੇ |
ਪਿਛਲੀ ਖ਼ਬਰ ਖੇਤਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਰੋਹ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਕੰਡੀ ਨਹਿਰ ਦੀਆਂ ਪਾਈਪ ਲਾਈਨਾਂ ਦੀ ਲੀਕੇਜ ਹੋਣ ਨਾਲ ਕਾਫੀ ਪਾਣੀ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।