ਬੰਗਾ, 1 ਮਾਰਚ (ਕੁਲਦੀਪ ਸਿੰਘ ਪਾਬਲਾ)-ਬੰਗਾ-ਨਵਾਂਸ਼ਹਿਰ ਹਾਈਵੇ ਰੋਡ 'ਤੇ ਨਜ਼ਦੀਕ ਬਾਬਾ ਜਵਾਹਰ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਝੰਡਾ ਜੀ ਸਾਹਿਬ ਖਟਕੜ ਕਲਾਂ ਵਿਖੇ ਲਿਵਾਸਾ ਸੈਂਟਰ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਹ ਕੈਂਪ ਸਵੇਰੇ 10 ਵਜੇ ਦੇ ਕਰੀਬ ਬਾਬਾ ਜਸਦੀਪ ਸਿੰਘ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਇਆ | ਇਸ ਕੈਂਪ ਵਿਚ ਲਿਵਾਸਾ ਸੈਂਟਰ ਦੇ ਮੈਡੀਕਲ ਡਾਕਟਰ ਮਹਿਕ ਅਰੋੜਾ, ਡਾਕਟਰ ਸੁਖਰਾਜ ਪਾਲ ਸਿੰਘ, ਡਾਕਟਰ ਵਿਕਾਸ ਦੀਪ ਹੰਸ ਅਤੇ ਡਾਕਟਰ ਅਮਨਿੰਦਰ ਕੌਰ, ਮਨਿੰਦਰ ਕੌਰ, ਰਵਿੰਦਰ ਕੌਰ ਮਾਨ ਦੀ ਟੀਮ ਵੱਲੋਂ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦੇ ਸਰੀਰ ਦੀ ਜਾਂਚ ਕੀਤੀ ਗਈ | ਇਸ ਕੈਂਪ ਵਿੱਚ ਪਹੁੰਚੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਕਰੀਬ 240 ਮਰੀਜ਼ਾਂ ਨੇ ਪਹੁੰਚ ਕੇ ਆਪਣੇ ਸਰੀਰ ਦੀ ਜਾਂਚ ਕਰਵਾਈ ਅਤੇ ਡਾਕਟਰਾਂ ਵਲੋਂ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਅਸਥਾਨ 'ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਬਾਬਾ ਜਸਦੀਪ ਸਿੰਘ, ਯੁਵਰਾਜ ਸਿੰਘ, ਪਰਮਜੀਤ ਸਿੰਘ ਦੁਸਾਂਝ, ਕਲਵੀਰ ਸਿੰਘ ਥਾਂਦੀ, ਕੁਲਵਿੰਦਰ ਸਿੰਘ, ਪਰਮ ਸਰੋਆ, ਦੀਪੀ, ਰਾਜਾ, ਜਾਂਗੜਾ ਅਤੇ ਮਨਜਿੰਦਰ ਸਿੰਘ ਅਤੇ ਸਮੂਹ ਮੈਡੀਕਲ ਸਟਾਫ਼ ਆਦਿ ਹਾਜ਼ਰ ਸੀ |