14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੱਲੀ ਝਿੱਕੀ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 02-03-2026
ਬੰਗਾ, 1 ਮਾਰਚ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪੱਲੀ ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ ਝਿੱਕੀ ਕਮੇਟੀ ਵਲੋਂ ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਨੌਜਵਾਨ ਸਭਾ ਤੇ ਸਮੂਹ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸਵ: ਅਜੀਤ ਸਿੰਘ ਬਡਵਾਲ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ, ਜਿਸ ਦੇ ਫਾਈਨਲ ਮੁਕਾਬਲਿਆਂ ਵਿਚ ਪੱਲੀ ਝਿੱਕੀ ਦੀ 'ਬੀ' ਟੀਮ ਨੇ ਮੂਸਾਪੁਰ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ ਨਕਦ ਇਨਾਮ ਆਪਣੇ ਨਾਂਅ ਕੀਤਾ | ਇਸੇ ਤਰ੍ਹਾਂ ਫੁੱਟਬਾਲ ਟੀਮ 'ਏ' ਦੇ ਮੁਕਾਬਲਿਆਂ ਵਿੱਚ ਪੱਲੀ ਝਿੱਕੀ ਅਤੇ ਸੜੋਆ ਟੀਮਾਂ ਵਿਚਕਾਰ ਬੜਾ ਜਬਰਦਸਤ ਮੁਕਾਬਲਾ ਹੋਇਆ, ਜਿਸ ਵਿਚ ਪੈਨਲਟੀ ਸਟ੍ਰੋਕਾਂ ਰਾਹੀਂ ਪੱਲੀ ਝਿੱਕੀ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਇਨਾਮ ਆਪਣੇ ਨਾਮ ਕੀਤਾ | ਇਸ ਦੌਰਾਨ ਸਰਦਾਰ ਜਸਵੀਰ ਸਿੰਘ ਕੈਨੇਡਾ ਅਤੇ ਸਰਦਾਰ ਅਰਜਿੰਦਰ ਸਿੰਘ ਕਾਲਾ ਯੂ.ਕੇ ਵੱਲੋਂ ਫੁੱਟਬਾਲ 'ਏ' ਦੀ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਭੇਜੀ ਗਈ ਨਕਦ ਰਾਸ਼ੀ ਦਿੱਤੀ ਗਈ | ਇਸੇ ਤਰ੍ਹਾਂ ਫੁੱਟਬਾਲ 'ਬੀ' ਟੀਮ ਦੇ ਖਿਡਾਰੀਆਂ ਨੂੰ ਸਰਦਾਰ ਬਲਵੀਰ ਸਿੰਘ ਯੂ.ਐੱਸ.ਏ. ਅਤੇ ਸਰਦਾਰ ਬਲਕਾਰ ਸਿੰਘ ਸਾਬਕਾ ਸਰਪੰਚ ਵਲੋਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਦਿੱਤੀ ਗਈ | ਇਨ੍ਹਾਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਤਬੀਰ ਸਿੰਘ ਪੱਲੀ ਝਿੱਕੀ, ਸਾਬਕਾ ਸਰਪੰਚ ਬਲਕਾਰ ਸਿੰਘ ਨੇ ਕੀਤੀ | ਇਸ ਦੌਰਾਨ ਕੁਮੈਂਟਰੀ ਦੀ ਸੇਵਾ ਗੁਰੀ ਪੱਲੀ ਉੱਚੀ ਵਲੋਂ ਬਾਖੂਬੀ ਕੀਤੀ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਬਲਕਾਰ ਸਿੰਘ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਪਰਦੀਪ ਸਿੰਘ ਦੀਪਾ ਯੂ. ਐੱਸ. ਏ, ਸਰੂਪ ਸਿੰਘ ਇਟਲੀ, ਜਸਵੀਰ ਸਿੰਘ ਯੂ. ਐਸ. ਏ, ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਸਿੱਖ ਨੈਸ਼ਨਲ ਕਾਲਜ ਬੰਗਾ, ਜਸਵੰਤ ਸਿੰਘ ਪੱਲੀ ਝਿੱਕੀ ਯੂ. ਐਸ. ਏ, ਮੱਖਣ ਸਿੰਘ ਇਟਲੀ ਪੱਲੀ ਉੱਚੀ, ਹਰਮਿੰਦਰ ਸਿੰਘ ਆਸਟਰੇਲੀਆ, ਚਰਨਜੀਤ ਸਿੰਘ ਲਾਡੀ, ਮਾ: ਰਾਮ ਕਿ੍ਸ਼ਨ ਪੱਲੀ ਝਿੱਕੀ, ਭਗੀਰਥ ਰਾਮ ਸਾਹਿਲ ਸਟੂਡੀਓ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਕਿਰਪਾਲ ਸਿੰਘ ਮੰਡੀਲਾ, ਜਰਨੈਲ ਸਿੰਘ ਇਟਲੀ, ਅਮਨ ਬਡਵਾਲ, ਮਨਜਿੰਦਰ ਸਿੰਘ ਪਾਬਲਾ ਇੰਚਾਰਜ, ਤਰਸੇਮ ਰਾਮ ਪੰਚ, ਪਰਮਜੀਤ ਸਿੰਘ ਖਾਲਸਾ, ਰਾਮ ਸਿੰਘ ਲਾਲੂ, ਸੁਰਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਠੇਕੇਦਾਰ, ਜਥੇਦਾਰ ਕੁਲਵਿੰਦਰ ਸਿੰਘ, ਬਾਬਾ ਬਲਦੇਵ ਸਿੰਘ ਪਾਬਲਾ, ਗਗਨਦੀਪ ਸਿੰਘ ਯੋਯੋ, ਬਲਵੀਰ ਰਾਮ ਪੰਚ, ਜੱਸੀ ਸਪੇਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਯੁਵਾ ਕੌਸ਼ਲ ਉਤਸਵ ਕਰਵਾਇਆ ਅਗਲੀ ਖ਼ਬਰ ਮੈਗਾ ਸਿਹਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।