ਕਾਠਗੜ੍ਹ, 1 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੀ ਅਗਵਾਈ ਹੇਠ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਦੋ ਦਿਨਾ ਯੁਵਾ ਕੌਸ਼ਲ ਉਤਸਵ 2026 ਸੀਜ਼ਨ 3.0 ਦਾ ਸਮਾਪਨ ਹੋਇਆ | ਯੂਨੀਵਰਸਿਟੀ ਦੇ ਚਾਂਸਲਰ ਐੱਨ. ਅੱੈਸ ਰਿਆਤ ਹੋਰ ਪਤਵੰਤਿਆਂ ਦੇ ਨਾਲ ਇਸ ਮੌਕੇ ਮੁੱਖ ਮਹਿਮਾਨ ਸਨ | ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੇ ਲਈ ਟੀਮ ਨੂੰ ਵਧਾਈ ਦਿੱਤੀ | ਡਾ. ਏ. ਐੱਸ. ਚਾਵਲਾ ਵਾਈਸ ਚਾਂਸਲਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ | ਇਹ ਯੁਵਾ ਕੌਸ਼ਲ ਉਤਸਵ ਸੀਜ਼ਨ 3.0 ਇਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕਰਦਾ ਸੀ ਜਿਸਨੇ ਵਿਦਿਆਰਥੀਆਂ, ਉਦਯੋਗ ਦੇ ਨੇਤਾਵਾਂ, ਨਵੀਨਤਾਕਾਰਾਂ ਅਤੇ ਉਤਸ਼ਾਹੀਆਂ ਨੂੰ ਇਕੱਠਾ ਕੀਤਾ | ਪੰਜਾਬ ਭਰ ਤੋਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸੰਸਥਾਵਾਂ ਦੇ ਲਗਪਗ 515 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੋਗਰਾਮਾਂ, ਗਤੀਵਿਧੀਆਂ ਤੇ ਮੁਕਾਬਲਿਆਂ ਵਿੱਚ ਹਿੱਸਾ ਲਿਆ | ਸਾਰੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਚਾਂਸਲਰ ਐੱਨ. ਐੱਸ ਰਿਆਤ ਅਤੇ ਡਾ. ਏ. ਐੱਸ. ਚਾਵਲਾ ਵਾਈਸ ਚਾਂਸਲਰ ਨੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਤੇ ਉਨ੍ਹਾਂ ਦੇ ਨਵੀਨਤਾਕਾਰੀ ਹੁਨਰ, ਸਮਰਪਣ ਅਤੇ ਰਚਨਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ | 'ਦਿ ਲੈਂਡਰਸ ਗਰੁੱਪ' ਦੇ ਸਭ ਤੋਂ ਵੱਧ ਉਡੀਕੇ ਜਾ ਰਹੇ ਸਟਾਰ ਨਾਈਟ ਸ਼ੋਅ ਨੇ ਦਰਸ਼ਕਾਂ ਨੂੰ ਲੋਕ ਗੀਤਾਂ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਡਾ. ਬੀ. ਐੱਸ. ਸਤਿਆਲ ਰਜਿਸਟਰਾਰ, ਵਿਮਲ ਮਨਹੋਤਰਾ ਸੀ.ਈ.ਓ, ਡਾ. ਐੱਚ.ਪੀ.ਐੱਸ. ਧਾਮੀ ਕਾਰਜਕਾਰੀ ਡੀਨ, ਡਾ. ਐੱਨ.ਐੱਸ. ਗਿੱਲ ਕਾਰਜਕਾਰੀ ਡੀਨ, ਡਾ. ਸ਼ਿਆਮਲ ਕੋਲੀ ਡੀਨ, ਇੰਜੀਨੀਅਰ ਅਮਨਦੀਪ ਸਿੰਘ ਡੀਨ, ਇੰਜੀਨੀਅਰ ਮਨਦੀਪ ਅਟਵਾਲ ਡੀਨ, ਪ੍ਰੋ. ਨਰਿੰਦਰ ਭੂੰਬਲਾ ਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਤੇ ਵਿਦਿਆਰਥੀ ਮੌਜੂਦ ਸਨ |