08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ

ਅਜੀਤ ਡੈਸਕ 04-03-2026
ਔੜ, 3 ਮਾਰਚ (ਗੁਰਨਾਮ ਸਿੰਘ ਸੈਣੀ)-ਥਾਣਾ ਔੜ ਦੀ ਪੁਲਿਸ ਵਲੋਂ ਇੱਕ ਨੌਜਵਾਨ ਨੂੰ 9.89 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਔੜ ਦੇ ਐੱਸ.ਐੱਚ.ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਔੜ ਤੋਂ ਸਾਹਲੋਂ ਰਾਹੀਂ ਨਹਿਰ ਦੇ ਕਿਨਾਰੇ ਘਟਾਰੋਂ ਵੱਲ ਗਸ਼ਤ ਕਰ ਰਹੀ ਸੀ ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਇੱਕ ਨੌਜਵਾਨ ਪੁਲਿਸ ਦੀ ਗੱਡੀ ਨੂੰ ਦੇਖ ਕੇ ਅਚਾਨਕ ਘਬਰਾ ਗਿਆ | ਸ਼ੱਕ ਹੋਣ ਤੇ ਜਦੋਂ ਪੁਲਿਸ ਪਾਰਟੀ ਨੇ ਉਸ 'ਤੇ ਨਜ਼ਰ ਰੱਖੀ ਤਾਂ ਉਸਨੇ ਆਪਣੇ ਪਜਾਮੇ ਦੀ ਜੇਬ ਵਿਚੋਂ ਇੱਕੁਰੰਤ ਲਿਫਾਫਾ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤਾ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗਾ ਪੁਲਿਸ ਪਾਰਟੀ ਨੇ ਤ ਹੁਸ਼ਿਆਰੀ ਦਿਖਾਉਂਦਿਆਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ, ਜਾਂਚ ਦੌਰਾਨ ਉਸ ਵਿੱਚੋਂ 9.89 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਮੌਕੇ 'ਤੇ ਹੀ ਨਸ਼ੀਲੇ ਪਦਾਰਥਾਂ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ | ਗਿ੍ਫ਼ਤਾਰ ਕਥਿਤ ਦੋਸ਼ੀ ਦੀ ਪਛਾਣ ਸੁਲੱਖਣ ਰਾਮ ਵਾਸੀ ਪਿੰਡ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਵਜੋਂ ਹੋਈ ਹੈ | ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਐਨ. ਡੀ. ਪੀ. ਐਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ |
ਪਿਛਲੀ ਖ਼ਬਰ ਡੀ. ਐੱਸ. ਪੀ. ਨੇ ਸੜੋਆ ਬਲਾਕ ਦੇ ਸਰਪੰਚਾਂ ਨਾਲ ਕੀਤੀ ਪਬਲਿਕ ਮੀਟਿੰਗ ਅਗਲੀ ਖ਼ਬਰ ਭਾਜਪਾ ਤੇ 'ਆਪ' ਸਰਕਾਰ ਕਰਕੇ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਸੂਬਾ ਬਣਿਆ- ਪਰਗਟ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।