08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡੀ. ਐੱਸ. ਪੀ. ਨੇ ਸੜੋਆ ਬਲਾਕ ਦੇ ਸਰਪੰਚਾਂ ਨਾਲ ਕੀਤੀ ਪਬਲਿਕ ਮੀਟਿੰਗ

ਅਜੀਤ ਡੈਸਕ 04-03-2026
ਸੜੋਆ, 3 ਮਾਰਚ (ਹਰਮੇਲ ਸਹੂੰਗੜਾ)-ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਆਈ. ਪੀ. ਐੱਸ. ਨਵਾਂਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੁਲਿਸ ਕਪਤਾਨ ਹਿੰਮਤ ਮਲਹੋਤਰਾ ਬਲਾਚੌਰ ਅਤੇ ਐੱਸ. ਐੱਚ. ਓ. ਥਾਣਾ ਪੋਜੇਵਾਲ ਰਾਜ ਪਰਵਿੰਦਰ ਕੌਰ ਨੇ ਬਲਾਕ ਸੜੋਆ ਦੇ ਸਰਪੰਚਾਂ ਨਾਲ ਪੁਲਿਸ ਚੌਂਕੀ ਸੜੋਆ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ | ਡੀ.ਐੱਸ.ਪੀ. ਬਲਾਚੌਰ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪੁਲਿਸ ਦਾ ਸਹਿਯੋਗ ਪੂਰਨ ਤੌਰ 'ਤੇ ਕਰਨਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਕੋਈ ਨਸ਼ਾ ਤਸਕਰ ਨਸ਼ੇ ਦਾ ਧੰਦਾ ਕਰਦਾ ਹੈ ਉਸ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇ ਕੋਈ ਕਿਸੇ ਦਾ ਪੁੱਤ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਨੂੰ ਪੁਲਿਸ ਵੱਲੋਂ ਕਿਸੇ ਨਸ਼ਾ ਛਡਾਊ ਕੇਂਦਰ ਵਿੱਚ ਛੱਡਿਆ ਜਾਵੇਗਾ | ਉਨ੍ਹਾਂ ਕਿਹਾ ਨਸ਼ਾ ਕਰਨ ਵਾਲਾ ਵਿਅਕਤੀ ਹਰ ਸਮੇਂ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੇਚਣ ਲਈ ਮਜਬੂਰ ਹੋ ਜਾਂਦਾ ਹੈ | ਉਨ੍ਹਾਂ ਕਿਹਾ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ | ਇਸ ਮੌਕੇ ਏ.ਐੱਸ.ਆਈ. ਸੜੋਆ ਚੌਂਕੀ ਦੇ ਇੰਚਾਰਜ ਗਗਨਦੀਪ ਸਿੰਘ, ਏ.ਐੱਸ.ਆਈ. ਨਰਿੰਦਰ ਸਿੰਘ, ਏ.ਐੱਸ.ਆਈ. ਕੀਮਤੀ ਲਾਲ, ਹੌਲਦਾਰ ਜਸਵਿੰਦਰ ਸਿੰਘ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਹਰਭਜਨ ਸਿੰਘ ਸਹੂੰਗੜਾ, ਸਰਪੰਚ ਰਾਜੀਵ ਕੁਮਾਰ ਪੁੰਨੂ ਸੜੋਆ, ਬਲਜੀਤ ਕੌਰ ਕਰੀਮਪੁਰ ਧਿਆਨੀ, ਬਿਮਲਾ ਦੇਵੀ ਹਿਆਤਪੁਰ ਜੱਟਾਂ, ਸਰਪੰਚ ਜੁਝਾਰ ਸਿੰਘ ਹਿਆਤਪੁਰ ਸਿੰਘਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਆਹ ਦੇ ਨਾਂਅ 'ਤੇ ਧੋਖਾਧੜੀ ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।