17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਸ਼ਾਲ ਭੰਡਾਰਾ ਤੇ ਮੂਰਤੀ ਸਥਾਪਨਾ ਸਮਾਗਮ 8 ਨੂੰ

ਅਜੀਤ ਡੈਸਕ 04-03-2026
ਰਾਹੋਂ, 3 ਮਾਰਚ (ਉਂਕਾਰ ਸਿੰਘ ਰਾਠੋਰ)-ਸ਼ਿਵ ਮੰਦਰ ਚੌਂਕ ਪੱਟੂਆ ਰਾਹੋਂ ਵਿਖੇ 35ਵਾਂ ਵਿਸ਼ਾਲ ਭੰਡਾਰਾ ਤੇ ਸਲਾਨਾ ਮੂਰਤੀ ਸਥਾਪਨਾ ਸਮਾਗਮ 8 ਮਾਰਚ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਪ੍ਭਾਕਰ ਦੀ ਅਗਵਾਈ 'ਚ ਸਮੂਹ ਕਮੇਟੀ ਮੈਂਬਰ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ | ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਪ੍ਰਭਾਕਰ ਨੇ ਦੱਸਿਆ ਕਿ 8 ਮਾਰਚ ਨੂੰ ਐਤਵਾਰ ਸਵੇਰੇ 10 ਵਜੇ ਬਲਦੇਵ ਚੱਢਾ ਦੇ ਪਰਿਵਾਰ ਵੱਲੋਂ ਪੰਡਿਤ ਧਰਮਪਾਲ ਦੁਆਰਾ ਹਵਨ ਯੱਗ ਕਰਵਾਇਆ ਜਾਵੇਗਾ ਅਤੇ 11 ਵਜੇ ਮਹਿਲਾ ਮੰਡਲੀ ਵੱਲੋਂ ਕੀਰਤਨ ਕੀਤਾ ਜਾਵੇਗਾ | ਚਾਹ-ਪਕੌੜਿਆਂ ਦਾ ਪ੍ਰਸ਼ਾਦ ਵਰਤਾਇਆ ਜਾਵੇਗਾ ਤੇ ਦੁਪਹਿਰ 1 ਵਜੇ ਸ਼ਿਵ ਮੰਦਰ ਵਿਖੇ ਝੰਡਾ ਚੜਾਉਣ ਦੀ ਰਸਮ ਮੁੱਖ ਮਹਿਮਾਨ ਚੇਅਰਮੈਨ ਸਰਬਜੀਤ ਸਿੰਘ ਪਾਹਵਾ ਕਰਨਗੇ | ਕੰਜਕ ਪੂਜਨ ਤੇ ਬ੍ਰਾਹਮਣ ਪੁਜਣ ਕਰਨ ਤੋਂ ਬਾਅਦ 1 ਵਜੇ ਭੰਡਾਰਾ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ 'ਤੇ ਰੋਹਿਤ ਸ਼ਰਮਾ, ਰਵਿੰਦਰ ਸ਼ਰਮਾ, ਰਾਹੁਲ ਸ਼ਰਮਾ, ਸ਼ੁਭਮ ਚੱਢਾ, ਨਵੀਨ ਸ਼ਰਮਾ, ਵਿਕਾਸ ਸ਼ਰਮਾ, ਸ਼ੇਖਰ ਕੱਕੜ, ਬਬਲੂ, ਵਿਸ਼ੇਸ਼ ਚੱਢਾ, ਪਵਨ ਸ਼ਰਮਾ, ਰੇਸ਼ਮ ਸ਼ਰਮਾ, ਪੰਡਿਤ ਚਮਨ ਲਾਲ, ਗੋਰੀ ਚੱਢਾ, ਵਿਸ਼ਾਲ ਚੋਪੜਾ, ਰਾਮ ਲਾਲ, ਅਮਰਜੀਤ ਹਿਆਲਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਖਾਂ ਦਾ ਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਬਾਹੜੋਵਾਲ ਵਿਖੇ ਛਿੰਝ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।