16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਹੜੋਵਾਲ ਵਿਖੇ ਛਿੰਝ ਮੇਲਾ ਕਰਵਾਇਆ

ਅਜੀਤ ਡੈਸਕ 04-03-2026
ਬੰਗਾ, 3 ਮਾਰਚ (ਕੁਲਦੀਪ ਸਿੰਘ ਪਾਬਲਾ)-ਪਿਛਲੇ ਦਿਨੀਂ ਪਿੰਡ ਬਾਹੜੋਵਾਲ ਵਿਖੇ ਗੁਰਦੁਆਰਾ ਸ਼ਹੀਦਾਂ ਬਾਬਾ ਟਾਹਲੀ ਸਾਹਿਬ ਜੀ ਵਿਖੇ 58ਵਾਂ ਸਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦੌਰਾਨ 106 ਤੋਂ ਵੱਧ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ | ਪਟਕੇ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਇਕ ਨੰਬਰ ਦੀ ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਨੇ ਜਿੱਤੀ | ਦੋ ਨੰਬਰ ਦੀ ਕੁਸ਼ਤੀ ਵਿਚ.ਤਾਲਿਬ ਬਾਬਾ ਫਲਾਹੀ ਨੇ ਜਿੱਤੀ | 3 ਨੰਬਰ ਦੀ ਕੁਸ਼ਤੀ ਪਹਿਲਵਾਨ ਛੋਟਾ ਜੱਸਾ ਬਾਹੜੋਵਾਲ ਨੇ ਜਿੱਤੀ | ਇਨ੍ਹਾਂ ਤੋਂ ਅਲੱਗ ਸਪੈਸ਼ਲ ਕੁਸ਼ਤੀਆਂ ਵੀ ਕਰਵਾਈਆਂ ਗਈਆਂ | ਇਨ੍ਹਾਂ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸੁਰਿੰਦਰ ਸਿੰਘ ਛਿੰਦਾ, ਮਲਕੀਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈਡ ਪੰਜਾਬ, ਰਾਣਾ ਪਹਿਲਵਾਨ, ਸਰਬਜੀਤ ਸਿੰਘ ਸੱਬਾ, ਬਲਿਹਾਰ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ, ਬਲਜੀਤ ਸਿੰਘ ਬਿੰਦਾ, ਨਰਿੰਦਰ ਕੁਮਾਰ ਸਰੋਆ ਨੰਬਰਦਾਰ, ਸਤਨਾਮ ਸਿੰਘ ਸੱਤੀ ਬੀਰਾ ਕੋਚ, ਮਨਜੀਤ ਬਬੂ, ਜੋਗਿੰਦਰ ਸਿੰਘ ਮਾਹਲ, ਕਮਲਜੀਤ ਸਿੰਘ ਬੋਲਾ ਕੈਨੇਡਾ, ਜੁਝਾਰ ਸਿੰਘ ਸ਼ੋਕਰ ਕੈਨੇਡਾ ਮਜਾਰੀ, ਅਜੀਤ ਸਿੰਘ ਸ਼ੋਕਰ ਕੈਨੇਡਾ, ਮੁਖਮੈਨ ਸਿੰਘ ਯੂ.ਐਸ.ਏ, ਇਕਬਾਲ ਸਿੰਘ ਨੰਬਰਦਾਰ ਮਜਾਰੀ ਆਦਿ ਹਾਜ਼ਰ ਸਨ | ਇਸ ਮੌਕੇ ਛਿੰਝ ਕਮੇਟੀ ਵਲੋਂ ਦਾਨੀ ਸੱਜਣਾਂ ਅਤੇ ਪਹਿਲਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਵਿਸ਼ਾਲ ਭੰਡਾਰਾ ਤੇ ਮੂਰਤੀ ਸਥਾਪਨਾ ਸਮਾਗਮ 8 ਨੂੰ ਅਗਲੀ ਖ਼ਬਰ ਛੋਟੇ ਵਾਹਨ ਚਾਲਕ ਨੂੰ ਬਚਾਉਂਦਿਆਂ ਸੰਤੁਲਨ ਵਿਗੜਨ ਕਾਰਨ ਟਿੱਪਰ ਪਲਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।