15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਛੋਟੇ ਵਾਹਨ ਚਾਲਕ ਨੂੰ ਬਚਾਉਂਦਿਆਂ ਸੰਤੁਲਨ ਵਿਗੜਨ ਕਾਰਨ ਟਿੱਪਰ ਪਲਟਿਆ

ਅਜੀਤ ਡੈਸਕ 04-03-2026
ਰਾਏਕੋਟ, 3 ਮਾਰਚ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੇ ਪ੍ਰਮੁੱਖ ਚੌਂਕ 'ਚ ਰਾਤ ਸਮੇਂ ਭਾਰੀ ਵਾਹਨ ਟਿੱਪਰ ਪਲਟ ਗਿਆ, ਪਰ ਮੋਟਰਸਾਈਕਲ ਸਵਾਰ ਵਾਲ-ਵਾਲ ਬਚ ਗਿਆ | ਇਸ ਮੌਕੇ ਰਾਏਕੋਟ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ 2-3 ਮਾਰਚ ਦੀ ਦਰਮਿਆਨੀ ਰਾਤ ਨੂੰ ਹਿਮਾਚਲ ਤੋਂ ਪਹਾੜੀ ਮਿੱਟੀ ਨਾਲ ਲੋਡ ਟਿੱਪਰ ਜਦ ਸ਼ਹਿਰ ਦੇ ਪ੍ਰਮੁੱਖ ਚੌਂਕ ਸਰਦਾਰ ਹਰੀ ਸਿੰਘ ਨਲੂਆ ਵਿਖੇ ਪੁੱਜਿਆ ਤਾਂ ਟਿੱਪਰ ਅੱਗੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ, ਜਿਸ ਨੂੰ ਬਚਾਉਂਦਾ ਹੋਇਆ ਟਿੱਪਰ ਚਾਲਕ ਟਿੱਪਰ ਦਾ ਸੰਤੁਲਿਨ ਗੁਆ ਬੈਠਾ, ਜਿਸ ਕਾਰਨ ਪਹਾੜੀ ਮਿੱਟੀ ਨਾਲ ਲੋਡ ਟਿੱਪਰ ਚੌਂਕ ਦੀ ਇੱਕ ਸਾਈਡ 'ਤੇ ਪਲਟ ਗਿਆ | ਇਸ ਹਾਦਸੇ ਵਿਚ ਜਿੱਥੇ ਮੋਟਰਸਾਈਕਲ ਸਵਾਰ ਵਾਲ-ਵਾਲ ਬਚਿਆ, ਉੱਥੇ ਹੀ ਟਿੱਪਰ ਚਾਲਕ ਦਾ ਵੀ ਬਚਾਅ ਰਿਹਾ | ਦੱਸਣਯੋਗ ਹੈ ਕਿ ਹਮੇਸ਼ਾ ਦੇਖਣ ਵਿਚ ਆਉਂਦਾ ਹੈ ਕਿ ਛੋਟੇ ਵਾਹਨ ਚਾਲਕਾਂ ਦੀ ਅਣਗਹਿਲੀ ਦਾ ਖਮਿਆਜ਼ਾ ਅਕਸਰ ਵੱਡੇ ਵਾਹਨ ਚਾਲਕਾਂ ਨੂੰ ਹੀ ਭੁਗਤਣਾ ਪੈਂਦਾ ਹੈ, ਜਿਸ ਕਰਕੇ ਇਸ ਹਾਦਸੇ ਦੇ ਸ਼ਿਕਾਰ ਹੋਏ ਚਾਲਕ ਨੂੰ ਟਿੱਪਰ ਪਲਟਣ ਕਾਰਨ ਜਿੱਥੇ ਕਰੀਬ 17-18 ਘੰਟੇ ਦੀ ਮਾਰ ਝੱਲਣੀ ਪਈ, ਉੱਥੇ ਹੀ ਟਿੱਪਰ ਖਾਲੀ ਕਰਵਾਈ ਤੇ ਭਰਾਈ ਦਾ ਖ਼ਰਚਾ ਕਰਨਾ ਪਿਆ |
ਪਿਛਲੀ ਖ਼ਬਰ ਬਾਹੜੋਵਾਲ ਵਿਖੇ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਮੋਹਨ ਸਿੰਘ ਮਾਨ ਵਲੋਂ ਦੋ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।