07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਮਰਜੀਤ ਖੜਕੜ ਦਾ ਸਾਂਝਾ ਕਾਵਿ ਸੰਗ੍ਰਹਿ 'ਸ਼ਬਦ ਸੁਨੇਹੇ' ਦੀ ਘੁੰਡ ਚੁਕਾਈ

ਅਜੀਤ ਡੈਸਕ 08-03-2026
ਮੁਕੰਦਪੁਰ, 7 ਮਾਰਚ (ਅਮਰੀਕ ਸਿੰਘ ਢੀਂਡਸਾ)- ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਮਰਜੀਤ ਖਟਕੜ ਦਾ ਸਾਂਝਾ ਕਾਵਿ ਸੰਗ੍ਰਹਿ 'ਸ਼ਬਦ ਸੁਨੇਹੇ' ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸਕੂਲ ਪਿ੍ੰਸੀਪਲ ਕਿਸ਼ਨ ਖਟਕੜ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ | ਇਸ ਮੌਕੇ ਖਟਕੜ ਨੇ ਦੱਸਿਆ ਕਿ ਇਹ ਕਾਵਿ ਸੰਗ੍ਰਹਿ ਸਾਦਿਕ ਤਖ਼ਤੂਪੁਰੀਆ ਅਤੇ ਕੁਲਦੀਪ ਸਿੰਘ ਦੀਪ ਵੱਲੋਂ ਸਾਦਿਕ ਜੋਧਪੁਰ ਪਾਖਰ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ | ਉਹਨਾਂ ਦੱਸਿਆ ਕਿ ਇਸ ਕਾਵ ਸੰਗ੍ਰਹਿ ਵਿੱਚ ਅਲੱਗ-ਅਲੱਗ ਕਵੀਆਂ ਦੀਆਂ ਅਲੱਗ-ਅਲੱਗ ਵੰਨਗੀਆਂ ਦੀਆਂ ਕਵਿਤਾਵਾਂ ਹਨ | ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਮਰਜੀਤ ਖਟਕੜ ਵੱਲੋਂ ਸਕੂਲ ਨੂੰ ਆਪਣੇ ਕਾਵਿ ਸੰਗ੍ਰਹਿ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ | ਅਖੀਰ ਵਿੱਚ ਪਿ੍ੰਸੀਪਲ ਕਿਸ਼ਨ ਖੜਕੜ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦੇ ਇਸ ਵਿਸ਼ੇਸ਼ ਉਪਰਾਲੇ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਡਾ. ਇੰਦਰਜੀਤਪਾਲ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਗੀਤਾ ਖੁਰਾਣਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਲੈਂਬਰ ਸਿੰਘ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਜਸਵਿੰਦਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਲਈ ਸਰਕਾਰਾਂ ਨਿਭਾਉਣ ਬਣਦੀ ਭੂਮਿਕਾ- ਪ੍ਰੋ. ਰੂਬੀ ਰਾਏਪੁਰੀ ਅਗਲੀ ਖ਼ਬਰ ਬਜਟ ਸੈਸ਼ਨ 'ਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਨਿਗਾਹ-ਜਾਡਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।