08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਲਈ ਸਰਕਾਰਾਂ ਨਿਭਾਉਣ ਬਣਦੀ ਭੂਮਿਕਾ- ਪ੍ਰੋ. ਰੂਬੀ ਰਾਏਪੁਰੀ

ਅਜੀਤ ਡੈਸਕ 08-03-2026
ਬੰਗਾ, 7 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ) - ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਅਤੇ ਵੱਡੇ-ਛੋਟੇ ਸੈਮੀਨਾਰ ਹਾਲਾਂ ਵਿੱਚ ਭਾਸ਼ਣ ਹੋਣਗੇ, ਔਰਤਾਂ ਦੀ ਆਜ਼ਾਦੀ ਦਾ ਜਸ਼ਨ ਹੋਵੇਗਾ, ਬਾਹਾਂ ਕੱਢ-ਕੱਢ ਔਰਤਾਂ ਦੇ ਹੱਕਾਂ ਵਿੱਚ ਨਾਅਰੇ ਵੀ ਲੱਗਣਗੇ, ਕਈ ਤਰਾਂ ਦੇ ਰੰਗਾ-ਰੰਗ ਪ੍ਰੋਗਰਾਮ ਵੀ ਹੋਣਗੇ | ਸਾਲ ਦੇ 365 ਦਿਨਾਂ 'ਚੋਂ ਇੱਕ ਦਿਨ ਔਰਤਾਂ ਨੂੰ ਸਮਰਪਿਤ ਹੋ ਵੀ ਗਿਆ ਤਾਂ ਸਮਾਜ ਵਿੱਚ ਔਰਤ ਦੇ ਯੋਗਦਾਨ ਮੂਹਰੇ ਇੱਕ ਦਿਨ ਕੁਝ ਵੀ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅਸਿਸਟੈਂਟ ਪ੍ਰੋਫੈਸਰ ਰੂਬੀ ਰਾਏਪੁਰੀ ਨੇ ਕੀਤਾ | ਉਹਨਾਂ ਭਰੇ ਮਨ ਨਾਲ ਕਿਹਾ ਕਿ ਘਰੇਲੂ ਪਰਿਵਾਰ ਵਿੱਚ ਔਰਤ ਦੇ ਜਾਗਣ 'ਤੇ ਹੀ ਦਿਨ ਸ਼ੁਰੂ ਹੁੰਦਾ ਹੈ ਅਤੇ ਪਰਿਵਾਰ ਵਿੱਚ ਸਭ ਤੋਂ ਅਖੀਰ 'ਚ ਸੌਣ 'ਤੇ ਹੀ ਦਿਨ ਮੁੱਕਦਾ ਹੈ, ਪ੍ਰੰਤੂ ਸਵਾਲ ਇਹ ਹੈ ਕਿ ਸੰਵਿਧਾਨ ਨੇ ਚਾਹੇ ਔਰਤਾਂ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਪਰ 21ਵੀਂ ਸਦੀ ਵਿੱਚ ਵੀ ਕਿਤੇ ਨਾ ਕਿਤੇ ਔਰਤ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਹਾਲੇ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰੋ: ਰੂਬੀ ਨੇ ਭਾਵਕ ਹੁੰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਸ਼ਬਦ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਨੂੰ ਵੀ ਭੁਲਾ ਦਿੱਤਾ ਹੈ | ਇਸ ਮੌਕੇ ਪਿ੍ੰ: ਹਰਭਜਨ ਸਿੰਘ ਕਰਨਾਣਾ, ਬ੍ਰਹਮਗਿਆਨ ਸਿੰਘ ਪਨੇਸਰ, ਪਿੰਡ ਰਾਏਪੁਰ ਡੱਬਾ ਦੀ ਮਹਿਲਾ ਸਰਪੰਚ ਸ਼੍ਰੀਮਤੀ ਕੌਸ਼ੱਲਿਆ, ਪ੍ਰੋ. ਅਨੀਤਾ ਚੌਧਰੀ, ਪ੍ਰੋ. ਦਿਲਨਵਾਜ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਅਟਾਲ ਮਜਾਰਾ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਅਮਰਜੀਤ ਖੜਕੜ ਦਾ ਸਾਂਝਾ ਕਾਵਿ ਸੰਗ੍ਰਹਿ 'ਸ਼ਬਦ ਸੁਨੇਹੇ' ਦੀ ਘੁੰਡ ਚੁਕਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।