14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੈਰੋਇਨ ਦਾ ਨਸ਼ਾ ਕਰਦਾ ਨੌਜਵਾਨ ਕਾਬੂ

ਅਜੀਤ ਡੈਸਕ 29-03-2026
ਸੜੋਆ, 28 ਮਾਰਚ (ਹਰਮੇਲ ਸਹੂੰਗੜਾ)- ਏ.ਐਸ.ਆਈ ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਏ.ਐਸ.ਆਈ ਕੀਮਤੀ ਲਾਲ, ਸੀਨੀਅਰ ਕਾਂਸਟੇਬਲ ਰਿੰਪੀ ਬਰਾਏ ਗਸ਼ਤ ਬਾ ਜਾਂਚ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਪੋਜੇਵਾਲ ਵਾਇਆ ਕੁੱਕੜ ਮਜਾਰਾ ਹੁੰਦੇ ਹੋਏ ਸੜੋਆ ਵੱਲ੍ਹ ਨੂੰ ਜਾ ਰਹੇ ਸਨ | ਜਦੋਂ ਪੁਲਿਸ ਪਾਰਟੀ ਇੱਟਾਂ ਦੇ ਭੱਠੇ ਕੋਲ ਪਹੁੰਚੀ ਤਾਂ ਡੇਕ ਦੇ ਦਰਖਤ ਥੱਲੇ ਇੱਕ ਨੌਜਵਾਨ ਸਿਲਵਰ ਦੇ ਪੇਪਰ ਦੀ ਪਿੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ ਤਾਂ ਉਹ ਨੌਜਵਾਨ ਪੁਲਿਸ ਪਾਰਟੀ ਦੇਖ ਕੇ ਸਿਲਵਰ ਪੇਪਰ ਪੰਨੀ, ਲਾਈਟਰ, 10 ਦਾ ਨੋਟ ਸੁੱਟ ਕੇ ਭੱਜਣ ਲੱਗਾ ਤਾਂ ਕਰਮਚਾਰੀਆ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ | ਕਾਬੂ ਕੀਤੇ ਹੋਏ ਨੌਜਵਾਨ ਦਾ ਜਦੋਂ ਨਾ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਦਲਵੀਰ ਸਿੰਘ ਪੁੱਤਰ ਧਰਮਪਾਲ ਵਾਸੀ ਬੇਗਮਪੁਰ ਥਾਣਾ ਪੋਜੇਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਫੜ੍ਹੇ ਹੋਏ ਵਿਅਕਤੀ ਨੂੰ ਸੁੱਟੇ ਹੋਏ ਲਾਈਟਰ, ਸਿਲਵਰ ਪੇਪਰ ਦੀ ਪੰਨੀ ਅਤੇ ਥੋੜਾ ਜਿਹਾ ਜੱਲਿਆ ਦਸ ਦਾ ਨੋਟ ਤੇ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਗਿਆ | ਫੜ੍ਹੇ ਹੋਏ ਵਿਅਕਤੀ ਦਲਬੀਰ ਸਿੰਘ ਪੁੱਤਰ ਧਰਮ ਪਾਲ ਵਾਸੀ ਬੇਗਮਪੁਰ ਵਿਰੁੱਧ ਥਾਣਾ ਪੋਜੇਵਾਲ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਗੁ: ਚਰਨ ਕੰਵਲ ਬੰਗਾ ਵਿਖੇ ਸਰੋਵਰ ਦੀ ਸਫਾਈ ਦੀ ਆਰੰਭਤਾ 'ਤੇ ਸਮਾਗਮ ਕੱਲ੍ਹ- ਜਥੇ: ਖਾਲਸਾ ਅਗਲੀ ਖ਼ਬਰ ਪੰਜਾਬ ਦੀਆਂ ਟਰੇਡ ਯੂਨੀਅਨਾਂ ਵਲੋਂ 1 ਅਪ੍ਰੈਲ ਨੂੰ ਸੰਘਰਸ਼ ਦਿਵਸ ਮਨਾਉਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।