ਸਵ. ਗੁਰਬਖਸ਼ ਸਿੰਘ ਬੈਂਸ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ
ਬੰਗਾ, 1 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੀ ਹਰਮਨ ਪਿਆਰੀ ਸ਼ਖ਼ਸੀਅਤ ਸਵ: ਗੁਰਬਖਸ਼ ਸਿੰਘ ਬੈਂਸ ਨਮਿੱਤ ਗੁਰਦੁਆਰਾ ਸਿੰਘ ਸਭਾ ਖ਼ਾਲਸਾ ਬ੍ਰਦਰਜ਼ ਪਠਲਾਵਾ ਵਿਖੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਅਰੰਭ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਸਵ: ਗੁਰਬਖ਼ਸ਼ ਸਿੰਘ ਬੈਂਸ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਉਕਤ ਗੁਰੂ ਘਰ ਵਿਖੇ ਉੱਘੇ ਕੀਰਤਨੀਏ ਭਾਈ ਸੁਖਦੇਵ ਸਿੰਘ ਬੰਗਿਆਂ ਵਾਲਿਆਂ ਦੇ ਜਥੇ ਨੇ ਰਸਭਿੰਨਾ ਵੈਰਾਗਮਈ ਗੁਰਬਾਣੀ ਕੀਰਤਨ ਪੇਸ਼ ਕਰਕੇ ਵਿਛੜੀ ਆਤਮਾ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ।
ਬੰਗਾ, 1 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੀ ਹਰਮਨ ਪਿਆਰੀ ਸ਼ਖ਼ਸੀਅਤ ਸਵ: ਗੁਰਬਖਸ਼ ਸਿੰਘ ਬੈਂਸ ਨਮਿੱਤ ਗੁਰਦੁਆਰਾ ਸਿੰਘ ਸਭਾ ਖ਼ਾਲਸਾ ਬ੍ਰਦਰਜ਼ ਪਠਲਾਵਾ ਵਿਖੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਅਰੰਭ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਸਵ: ਗੁਰਬਖ਼ਸ਼ ਸਿੰਘ ਬੈਂਸ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਉਕਤ ਗੁਰੂ ਘਰ ਵਿਖੇ ਉੱਘੇ ਕੀਰਤਨੀਏ ਭਾਈ ਸੁਖਦੇਵ ਸਿੰਘ ਬੰਗਿਆਂ ਵਾਲਿਆਂ ਦੇ ਜਥੇ ਨੇ ਰਸਭਿੰਨਾ ਵੈਰਾਗਮਈ ਗੁਰਬਾਣੀ ਕੀਰਤਨ ਪੇਸ਼ ਕਰਕੇ ਵਿਛੜੀ ਆਤਮਾ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ’ਤੇ ਇਲਾਕੇ ਦੀ ਧਾਰਮਿਕ ਸਖਸ਼ੀਅਤ ਸੁਆਮੀ ਸ਼ੰਕਰਾਨੰਦ ਪਰਬਤ ਮੁਖੀ ਸਨਾਤਨ ਧਰਮ ਦੇ ਮੱਠ ਪੱਦੀ ਮੱਠਵਾਲੀ ਨੇ ਇਸ ਮੌਕੇ ਜੀਵਨ ਅਤੇ ਮੌਤ ਦਾ ਫਲਸਫਾ ਪੇਸ਼ ਕਰਦਿਆਂ ਸੰਗਤਾਂ ਨੂੰ ਨੇਕ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਸਵ: ਗੁਰਬਖ਼ਸ਼ ਸਿੰਘ ਬੈਂਸ ਬਾਰੇ, ਉਹਨਾਂ ਦੇ ਨਿੱਘੇ ਸੁਭਾਅ ਬਾਰੇ ਭਾਵਭਿੰਨੇ ਵਿਚਾਰ ਪੇਸ਼ ਕਰਕੇ ਵਿਛੜੀ ਆਤਮਾ ਪ੍ਰਤੀ ਸਤਿਕਾਰ ਭੇਟ ਕੀਤਾ ਗਿਆ। ਬੁਲਾਰਿਆਂ ਵਿੱਚ ਲੈਕਚਰਾਰ ਤਰਸੇਮ ਪਠਲਾਵਾ ਮੁੱਖ ਬੁਲਾਰਾ ਅਤੇ ਵਿੱਤ ਸਕੱਤਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਸਾਬਕਾ ਪ੍ਰਿੰਸੀਪਲ ਰਾਵਲ ਸਿੰਘ ਭੰਗਲ, ਜਥੇਦਾਰ ਸ. ਅਵਤਾਰ ਸਿੰਘ ਸਾਬਕਾ ਸਰਪੰਚ ਪਠਲਾਵਾ, ਸ. ਸੋਹਣ ਸਿੰਘ ਬੈਂਸ ਸਾਬਕਾ ਹੈੱਡਮਾਸਟਰ ਸ਼ਾਮਲ ਸਨ। ਇਸ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਵਿੱਚ ਸਵ: ਬੈਂਸ ਦੇ ਵੱਡੇ ਭਰਾਤਾ ਮਾਸਟਰ ਸ. ਜਗਤ ਸਿੰਘ ਬੈਂਸ ਸਾਬਕਾ ਸਰਪੰਚ ਪਠਲਾਵਾ, ਮਲਕੀਤ ਸਿੰਘ ਬੈਂਸ ਜੇ. ਈ ਬਿਜਲੀ ਬੋਰਡ, ਬੇਟਾ ਸਤਵਿੰਦਰ ਸਿੰਘ ਵਿੱਕੀ ਬੈਂਸ ਅਸਟ੍ਰੇਲੀਆ, ਬੇਟੀ ਪੂਨਮ ਇਟਲੀ, ਬੇਟੀ ਹਰਪ੍ਰੀਤ ਕੌਰ ਅਸਟ੍ਰੇਲੀਆ, ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਬੈਂਸ, ਮੈਡਮ ਹਰਮਿੰਦਰ ਕੌਰ ਬੈਂਸ, ਹਰਜਿੰਦਰ ਸਿੰਘ ਐਸ. ਬੀ. ਆਈ ਬੈਂਕ, ਪ੍ਰਿਤਪਾਲ ਸਿੰਘ ਸਾਬਕਾ ਹੈੱਡਮਾਸਟਰ, ਗਿਆਨੀ ਗੁਰਦੀਪ ਸਿੰਘ, ਮੱਖਣ ਸਿੰਘ ਬੈਂਸ, ਕੁਲਜੀਤ ਸਿੰਘ ਬੈਂਸ, ਗੁਰਚਰਨ ਸਿੰਘ ਗੋਲਡੀ, ਕਰਨਵੀਰ ਸਿੰਘ ਬੈਂਸ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਪਠਲਾਵਾ, ਤਰਲੋਕ ਸਿੰਘ ਫਲੋਰਾ, ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ, ਦਿਲਾਵਰ ਸਿੰਘ ਬੈਂਸ ਮੌਜੂਦਾ ਸਰਪੰਚ ਪਠਲਾਵਾ, ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ ਪਠਲਾਵਾ, ਪਾਖਰ ਰਾਮ, ਜੋਗਿੰਦਰ ਰਾਮ, ਤਾਰਾ ਸਿੰਘ, ਸਵ: ਬੈਂਸ ਦੀਆਂ ਭੈਣਾਂ ਸ੍ਰੀਮਤੀ ਗੁਰਬਖਸ਼ ਕੌਰ, ਮਹਿੰਦਰ ਕੌਰ, ਠੇਕੇਦਾਰ ਬਲਵਿੰਦਰ ਸਿੰਘ ਬਿੱਟੂ, ਲੈਕਚਰਾਰ ਅਮਰੀਕ ਸਿੰਘ ਬੰਗਾ, ਜਸਵੰਤ ਸਿੰਘ ਗਿੱਦਾ ਆਦਿ ਸ਼ਾਮਲ ਸਨ।