02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਫਰੈਂਡਸ ਫਾਰ ਐਵਰ ਗਰੁੱਪ ਵਲੋਂ ਟਰੱਸਟ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈੱਕ

ਉੜਾਪੜ/ਲਸਾੜਾ, 1 ਨਵੰਬਰ (ਲਖਵੀਰ ਸਿੰਘ ਖੁਰਦ) - ਸ਼ਹੀਦ ਬਾਬੂ ਲਾਭ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸਾੜਾ ਦੇ ਪੁਰਾਣੇ ਵਿੱਦਿਆਰਥੀਆਂ ਦੀ ਬਣੀ ਸੰਸਥਾ ਫਰੈਂਡਸ ਫਾਰ ਐਵਰ ਗਰੁੱਪ ਵਲੋਂ ਜਿਥੇ ਹਰ ਸਾਲ ਹੀ ਇਕ ਦਿਨ ਇਕੱਠੇ ਹੋ ਕੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਉਥੇ ਹੀ ਸਕੂਲ ਅਤੇ ਵਿੱਦਿਆਰਥੀਆਂ ਨੂੰ ਚੰਗੀ ਅਤੇ ਮਿਆਰੀ ਸਿੱਖਿਆ ਦੇਣ ਲਈ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਸਟੂਡੈਂਟ ਵੈਲਫੇਅਰ ਤੇ ਚੈਰੀਟੇਬਲ ਟਰੱਸਟ ਵਲੋਂ ਆਪਣੇ ਪੱਧਰ ’ਤੇ ਜੋ ਪ੍ਰਾਈਵੇਟ ਅਧਿਆਪਕ ਰੱਖੇ ਹੋਏ ਹਨ।

ਸਟੂਡੈਂਟ ਵੈਲਫੇਅਰ ਟਰੱਸਟ ਨੂੰ ਇਕ ਲੱਖ ਰੁਪਏ ਦਾ ਚੈੱਕ ਦਿੰਦੇ ਹੋਏ ਟਰੱਸਟ ਦੇ ਮੈਂਬਰ ਲਖਵੀਰ ਸਿੰਘ ਖੁਰਦ, ਅਮਰਜੀਤ ਕੌਰ ਅਸਟ੍ਰੇਲੀਆ ਅਤੇ ਹੋਰ ਮੈਂਬਰ। ਤਸਵੀਰ : ਲਖਵੀਰ ਸਿੰਘ ਖੁਰਦ 02-11-2026
ਉੜਾਪੜ/ਲਸਾੜਾ, 1 ਨਵੰਬਰ (ਲਖਵੀਰ ਸਿੰਘ ਖੁਰਦ) - ਸ਼ਹੀਦ ਬਾਬੂ ਲਾਭ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸਾੜਾ ਦੇ ਪੁਰਾਣੇ ਵਿੱਦਿਆਰਥੀਆਂ ਦੀ ਬਣੀ ਸੰਸਥਾ ਫਰੈਂਡਸ ਫਾਰ ਐਵਰ ਗਰੁੱਪ ਵਲੋਂ ਜਿਥੇ ਹਰ ਸਾਲ ਹੀ ਇਕ ਦਿਨ ਇਕੱਠੇ ਹੋ ਕੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਉਥੇ ਹੀ ਸਕੂਲ ਅਤੇ ਵਿੱਦਿਆਰਥੀਆਂ ਨੂੰ ਚੰਗੀ ਅਤੇ ਮਿਆਰੀ ਸਿੱਖਿਆ ਦੇਣ ਲਈ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਸਟੂਡੈਂਟ ਵੈਲਫੇਅਰ ਤੇ ਚੈਰੀਟੇਬਲ ਟਰੱਸਟ ਵਲੋਂ ਆਪਣੇ ਪੱਧਰ ’ਤੇ ਜੋ ਪ੍ਰਾਈਵੇਟ ਅਧਿਆਪਕ ਰੱਖੇ ਹੋਏ ਹਨ। ਉਹਨਾਂ ਨੂੰ ਇਸ ਸੇਵਾ ਲਈ ਦਿੱਤੇ ਜਾ ਰਹੇ ਮਾਣ ਭੱਤੇ ਲਈ ਗਰੁੱਪ ਵਲੋਂ ਇੱਕ ਲੱਖ ਰੁਪਏ ਦਾ ਚੈੱਕ ਟਰੱਸਟ ਦੇ ਮੈਂਬਰਾਂ ਨੂੰ ਦਿੱਤਾ ਗਿਆ। ਇਸਦੇ ਨਾਲ ਹੀ ਗਰੁੱਪ ਵਲੋਂ ਸਾਰਾ ਸਾਲ ਵਿੱਦਿਆਰਥੀਆਂ ਨੂੰ ਸਖਤ ਮਿਹਨਤ ਕਰਾਉਣ ਵਾਲੇ ਇਹਨਾਂ 6 ਪ੍ਰਾਈਵੇਟ ਅਧਿਆਪਕਾਂ ਨੂੰ ਸਨਮਾਨ ਵਜੋਂ ਬੋਨਸ ਦੇ ਰੂਪ ਵਿਚ 21 -21 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ। ਇਸ ਸਨਮਾਨ ਸਮਾਗਮ ਵਿਚ ਅਮਰਜੀਤ ਕੌਰ ਅਸਟੇ੍ਰਲੀਆ ਪੁੱਤਰੀ ਸਵ: ਬਾਬਾ ਪਿਆਰਾ ਸਿੰਘ ਲਸਾੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਵਲੋਂ ਆਪਣੇ ਕਰ ਕਮਲਾਂ ਨਾਲ ਇਕੱਲੇ-ਇਕੱਲੇ ਅਧਿਆਪਕ ਵਲੰਟੀਅਰ ਨੂੰ ਇਹ ਨਕਦ ਰਾਸ਼ੀ ਸੌਂਪੀ ਗਈ। ਫਰੈਂਡਸ ਫਾਰ ਐਵਰ ਗਰੁੱਪ ਵਲੋਂ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਖੁਰਦ ਨੇ ਦੱਸਿਆ ਕਿ ਗਰੁੱਪ ਵਲੋਂ ਕੁਲ ਦੋ ਲੱਖ ਰੁਪਏ ਟਰੱਸਟ ਨੂੰ ਸਕੂਲ ਅਤੇ ਵਿੱਦਿਆਰਥੀਆਂ ਦੀ ਬੇਹਤਰੀ ਲਈ ਦਿੱਤੇ ਗਏ ਹਨ। ਇਸ ਮੌਕੇ ਟਰੱਸਟ ਦੇ ਮੈਂਬਰ ਜਗੀਰ ਸਿੰਘ ਵਲੋਂ ਗਰੁਪ ਦੇ ਮੁੱਖੀ ਹਰਦੀਪ ਸਿੰਘ ਜੱਪਰਾ ਅਤੇ ਮੀਨਾ ਮੈਡਮ ਦਾ ਇਸ ਅਹਿਮ ਸਹਿਯੋਗ ਲਈ ਧੰਨਵਾਦ ਕਰਦਿਆਂ ਏਅਰ ਫੋਰਸ ਵਿਚੋਂ ਸੇਵਾ ਮੁਕਤ ਹੋਏ ਅਤੇ ਹੁਣ ਇਕ ਸਾਲ ਤੋਂ ਸਕੂਲ ਵਿੱਚ ਵਿੱਦਿਆਰਥੀਆਂ ਨੂੰ ਪੜ੍ਹਾਉਣ ਦੀ ਮੁਫਤ ਸੇਵਾ ਕਰਨ ਵਾਲੇ ਗੁਰਮੇਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਿੰਗ ਮਾਣਕ, ਮਾਸਟਰ ਮੰਗਲ ਦਾਸ ਪ੍ਰਧਾਨ ਟਰੱਸਟ, ਸਤਨਾਮ ਸਿੰਘ, ਪਿੰ੍ਰਸੀਪਲ ਸੁਖਵਿੰਦਰ ਲਾਲ, ਮੈਡਮ ਸੁਰਜੀਵਨ ਕੌਰ ਤੋਂ ਇਲਾਵਾ ਗਰੁਪ ਵਲੋਂ ਤਰਲੋਚਨ ਸਿੰਘ, ਕੁਲਦੀਪ ਸਿੰਘ, ਵੀਜੇ ਕੁਮਾਰ, ਰਾਜ ਕੁਮਾਰ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜਰ ਸਨ।
ਪਿਛਲੀ ਖ਼ਬਰ ਸਵ. ਗੁਰਬਖਸ਼ ਸਿੰਘ ਬੈਂਸ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਤਾਜ਼ੇ ਕੀਤੇ- ਰਾਜਵਿੰਦਰ ਸਿੰਘ ਲੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।