14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਮਰੀਕਾ, ਇਜ਼ਰਾਈਲ, ਈਰਾਨ ਵਿਚਾਲੇ ਭਿਆਨਕ ਜੰਗ ਦੀ ਸ਼ਾਂਤੀ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ- ਕੁਲਵਿੰਦਰ ਸਿੰਘ ਭਾਰਟਾ

ਅਜੀਤ ਡੈਸਕ 29-03-2026
ਪੱਲੀ ਝਿੱਕੀ, 28 ਮਾਰਚ (ਕੁਲਦੀਪ ਸਿੰਘ ਪਾਬਲਾ) - ਪਿਛਲੇ ਕਾਫੀ ਸਮੇਂ ਤੋਂ ਅਮਰੀਕਾ, ਇਜਰਾਇਲ, ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਵਿਸ਼ਵ ਵਿਆਪੀ ਸੰਕਟ ਜੋ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਜੰਗ ਕਾਰਨ ਕਿੰਨੇ ਲੋਕ ਪ੍ਰੇਸ਼ਾਨ ਹੋਏ ਤੇ ਕਿੰਨਾ ਨੁਕਸਾਨ ਹੋਇਆ ਅਤੇ ਕਿੰਨੀਆਂ ਕੀਮਤੀ ਜਾਨਾਂ ਚਲੀ ਗਈਆਂ | ਅਗਰ ਸੋਚਿਆ ਜਾਵੇ ਤਾਂ ਲੜਾਈ ਝਗੜੇ ਕਰਨ ਨਾਲ ਕਦੇ ਵੀ ਮਸਲੇ ਹੱਲ ਨਹੀਂ ਹੁੰਦੇ ਸਗੋਂ ਝਗੜਿਆਂ ਕਾਰਨ ਦੁਸ਼ਮਣੀ ਹੋਰ ਵਧ ਜਾਂਦੀ ਹੈ | ਸਾਨੂੰ ਇਸ ਤਰ੍ਹਾਂ ਦੇ ਮਸਲਿਆਂ ਤੋਂ ਬਚਣਾ ਚਾਹੀਦਾ ਹੈ | ਸਾਡੇ ਗੁਰੂ ਸਾਹਿਬਾਨਾਂ ਨੇ ਆਪਸ ਵਿੱਚ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਭਾਰਟਾ ਅਤੇ ਸੁਸਾਇਟੀ ਪ੍ਰਧਾਨ ਇੰਸਪੈਕਟਰ ਵਰਿੰਦਰ ਕੁਮਾਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਣ ਮੌਕੇ ਕਰਦਿਆਂ ਕਿਹਾ ਕਿ ਇਸ ਅਮਰੀਕਾ ਇਜਰਾਇਲ ਇਰਾਨ ਜੰਗ ਦੇ ਚੱਲਦਿਆਂ ਪੂਰੇ ਵਿਸ਼ਵ ਦੇ ਦੇਸ਼ਾਂ ਵਿੱਚ ਪੈਟਰੋਲ ਡੀਜ਼ਲ ਅਤੇ ਖਾਣ ਪੀਣ ਵਾਲੀਆਂ ਵਸਤਾਂ ਨਾ ਮਿਲਣ ਕਰਕੇ ਦੇਸ਼ ਪਰੇਸ਼ਾਨ ਹੋ ਰਹੇ ਹਨ | ਉਹਨਾਂ ਆਖਿਆ ਕਿ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਸਾਨੂੰ ਦੁਨਿਆਵੀ ਵਸਤਾਂ ਦਾ ਖਹਿੜਾ ਛੱਡ ਕੇ ਉਸ ਅਕਾਲ ਪੁਰਖ ਦੇ ਦਰਸਾਏ ਮਾਰਗ 'ਤੇ ਚਲਣਾ ਚਾਹੀਦਾ ਹੈ | ਇਸ ਮੌਕੇ ਸੁਖਦੇਵ ਸਿੰਘ ਸੇਵਾਦਾਰ, ਹਰਜੀਤ ਸਿੰਘ ਸੇਵਾਦਾਰ, ਬੱਬਰ ਸਿੰਘ, ਬਾਬਾ ਬਲਬੀਰ ਸਿੰਘ, ਮਹਿੰਦਰ ਸਿੰਘ ਬਿਰਦੀ, ਸਾਈਾ ਦਾਸ, ਮਾਸਟਰ ਸੀਤਲ ਸਿੰਘ, ਮੋਹਨ ਸਿੰਘ, ਹਰਜਿੰਦਰ ਪਾਲ, ਜਸਪਾਲ ਸਿੰਘ, ਧੰਨਾ ਸਿੰਘ
ਪਿਛਲੀ ਖ਼ਬਰ ਚੇਅਰਮੈਨ ਨਾਨਕ ਸਿੰਘ ਜੰਡੀ ਦਾ ਆਸਰੋਂ ਪ੍ਰੇਮ ਨਗਰ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ ਅਗਲੀ ਖ਼ਬਰ ਫਰਾਲਾ ਸਕੂਲ ਵਿਖੇ ਦਾਖ਼ਲੇ ਸੰਬੰਧੀ ਬੱਚਿਆਂ ਦੇ ਮਾਪਿਆਂ 'ਚ ਭਾਰੀ ਉਤਸ਼ਾਹ- ਜੱਸੋੋਮਜਾਰਾ, ਲਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।