18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੁੱਜਰ ਸਮਾਜ ਸੁਧਾਰ ਸਭਾ ਵਲੋਂ ਕਰਿਤਕਾ ਚੌਧਰੀ ਦਾ ਸਨਮਾਨ

ਅਜੀਤ ਡੈਸਕ 29-03-2026
ਪੋਜੇਵਾਲ ਸਰਾਂ, 28 ਮਾਰਚ (ਨਵਾਂਗਰਾਈਾ)-ਗੁੱਜਰ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ 'ਗੁੱਜਰ ਸਮਾਜ ਸੁਧਾਰ ਸਭਾ (ਰਜਿ.) ਲੁਧਿਆਣਾ' ਵਲੋਂ ਇਕ ਸਮਾਗਮ ਕਰਕੇ ਯੂ.ਪੀ.ਐੱਸ.ਈ. ਦੀ ਪ੍ਰੀਖਿਆ ਵਿਚ 312ਵਾਂ ਰੈਂਕ ਪ੍ਰਾਪਤ ਕਰਨ 'ਤੇ ਪਿੰਡ ਕਰੀਮਪੁਰ ਧਿਆਨੀ ਦੀ ਕਰਿਤਕਾ ਚੌਧਰੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁੱਜਰ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਕਿ੍ਸ਼ਨ ਦੇਵ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਖੇਪੜ, ਮੀਤ ਪ੍ਰਧਾਨ ਗੁਰਦਿਆਲ ਬਜਾੜ, ਜਨਰਲ ਸਕੱਤਰ ਜਗਦੀਸ਼ ਭੂੰਬਲਾ ਬਿੱਟੂ, ਬਲਦੇਵ ਸਿੰਘ ਮੀਲੂ ਅਤੇ ਪ੍ਰਕਾਸ਼ ਬਜਾੜ ਕਰੀਮਪੁਰ ਧਿਆਨੀ ਨੇ ਕਰਿਤਕਾ ਚੌਧਰੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਰਿਤਕਾ ਚੌਧਰੀ ਨੇ ਇਹ ਪ੍ਰੀਖਿਆ ਪਾਸ ਕਰਕੇ ਗੁੱਜਰ ਸਮਾਜ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਇਸ ਮੌਕੇ ਗੁੱਜਰ ਸਮਾਜ ਸੁਧਾਰ ਸਭਾ ਵਲੋਂ ਕਰਿਤਕਾ ਚੌਧਰੀ ਤੇ ਉਨ੍ਹਾਂ ਦੇ ਪਿਤਾ ਇੰਸਪੈਕਟਰ ਰਾਜੀਵ ਕੁਮਾਰ ਦਾ ਵੀ ਸਨਮਾਨ ਕੀਤਾ |
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਪ ਲਗਾਇਆ ਅਗਲੀ ਖ਼ਬਰ ਜਾਤੀ ਸਰਟੀਫਿਕੇਟ ਬਣਾਉਣ ਲਈ ਲੋਕ ਹੋਣ ਲੱਗੇ ਖੱਜਲ ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।