18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੁਫ਼ਤ ਮੈਡੀਕਲ ਜਾਂਚ ਕੈਪ ਲਗਾਇਆ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਸਲੋਹ ਵਿਖੇ ਦਰਬਾਰ ਮਾਂ ਭੰਦਰਕਾਲੀ ਬਿਰਧ ਆਸ਼ਰਮ ਮੰਦਿਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਗੱਦੀਨਸ਼ੀਨ ਸੇਵਾਦਾਰ ਮਹੰਤ ਰਾਜਕੁਮਾਰ ਨੇ ਦੱਸਿਆ ਹੈ ਕਿ ਪਿੰਡ ਸਲੋਹ ਵਿਖੇ ਲਾਇਨਜ਼ ਕਲੱਬ 321 ਡੀ ਐਕਟਿਵ ਦੇ ਵਿਸ਼ੇਸ਼ ਸਹਿਯੋਗ ਨਾਲ ਲਿਵਾਸਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਜਾਂਚ ਕੀਤੀ ਗਈ | ਇਸ ਮੌਕੇ 'ਤੇ ਡਾਕਟਰਾਂ ਵਲੋ ਸ਼ੂਗਰ ਬੀ.ਪੀ ਤੇ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ ਤੇ ਜ਼ਰੂਰਤਮੰਦ ਮਰੀਜ਼ਾ ਨੂੰ ਦਵਾਇਆ ਵੀ ਦਿੱਤੀਆਂ ਗਈਆਂ | ਲਾਇਨਜ਼ ਕਲੱਬ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਡਿਪਟੀ ਗਵਰਨਰ ਤਰਲੋਚਨ ਸਿੰਘ ਵਿਰਦੀ, ਪ੍ਰਧਾਨ ਲਾਇਨ ਲੇਡੀ ਜਸਵਿੰਦਰ ਕੌਰ ਗੁਣਾਚੌਰ, ਸੈਕਟਰੀ ਲਾਈਨ ਲੇਡੀ ਪੂਨਮ ਸੂਰੀ, ਟਰਈਅਰ ਸੰਜੀਵ ਕੈਥ, ਬੁੱਧ ਦਾਸ, ਰੀਜਨ ਚੇਅਰਮੈਨ ਕੁਲਦੀਪ ਭੂਸ਼ਨ, ਜ਼ੋਨ ਚੇਅਰਮੈਨ ਸੰਜੀਵ ਸੂਰੀ, ਮੈਂਬਰ ਬਿਮਲਾ ਰਾਣੀ, ਸਵਰਨਜੀਤ, ਅਵਤਾਰ ਸੇਠੀ, ਸਰਦਾਰ ਬਿੱਕਰ, ਸਰਦਾਰ ਇਕਬਾਲ ਸਿੰਘ, ਸਾਵਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਐੱਮ. ਸ੍ਰੀ ਸਰਕਾਰੀ ਸਕੂਲ ਦੇ ਪਾੜਿ੍ਹਆਂ ਲਗਾਇਆ ਵਿਦਿਅਕ ਟੂਰ ਅਗਲੀ ਖ਼ਬਰ ਗੁੱਜਰ ਸਮਾਜ ਸੁਧਾਰ ਸਭਾ ਵਲੋਂ ਕਰਿਤਕਾ ਚੌਧਰੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।