14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੈਂਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਮੰਡਲ ਵਲੋਂ ਰੋਸ ਧਰਨਾ

ਅਜੀਤ ਡੈਸਕ 11-04-2026
ਨਵਾਂਸ਼ਹਿਰ, 10 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਪੈਂਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਲਗਾਤਾਰ ਕੀਤੀ ਜਾ ਰਹੀ ਟਾਲ ਮਟੋਲ ਨੀਤੀ ਅਤੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਸਟੇਟ ਵਰਕਿੰਗ ਕਮੇਟੀ ਦੀ ਕੀਤੀ ਗਈ ਮੀਟਿੰਗ 'ਚ ਲਏ ਫੈਸਲੇ ਮੁਤਾਬਿਕ ਪੰਜਾਬ ਵਿਚ ਸਾਰੀਆਂ ਡਵੀਜ਼ਨਾਂ ਅੱਗੇ 6 ਅਪ੍ਰੈਲ ਤੋਂ 16 ਅਪ੍ਰੈਲ ਤੱਕ ਲੜੀਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ/ਪ੍ਰਦਰਸ਼ਨ ਕੀਤਾ ਜਾਵੇਗਾ | ਉਪਰੋਕਤ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਪੈਂਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਸਕੋ ਮੰਡਲ ਨਵਾਂਸ਼ਹਿਰ ਵੱਲੋਂ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਵਿੱਚ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ ਗਿਆ | ਇਸ ਧਰਨੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ, ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਜੁਆਇੰਟ ਸਕੱਤਰ ਨਿਰੰਜਨ ਕੰਗਾਂ, ਪ੍ਰੈੱਸ ਸਕੱਤਰ ਜਗਦੀਸ਼ ਚੰਦਰ, ਕੁਲਦੀਪ ਸੌਨਾ, ਮੰਡਲ ਪ੍ਰਧਾਨ ਕਮਲ ਦੇਵ, ਰਵਿੰਦਰ ਭਾਸਕਰ ਰਾਹੋਂ, ਜਸਵੰਤ ਰਾਏ ਏ.ਈ.ਈ, ਗੁਰਮੁਖ ਸਿੰਘ ਲੰਗੜੋਆ, ਪਾਲਾ ਰਾਮ ਕੋਟ ਰਾਂਝਾ, ਸ਼ੰਭੂ ਨਰਾਇਣ, ਪ੍ਰੇਮ ਚਣਕੋਆ, ਸਤਿੰਦਰ ਸਿੰਘ ਅਜ਼ਾਦ, ਪ੍ਰੇਮ ਸਹਾਬਪੁਰ, ਬਲਦੇਵ ਤਾਜੋਵਾਲ, ਗੁਰਦੇਵ ਗੁਜਰ ਪੁਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੈਂਨਸ਼ਨਰਜ਼ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਪਹਿਲ ਦੇ ਅਧਾਰ 'ਤੇ ਪੂਰੀਆਂ ਕੀਤੀਆਂ ਜਾਣ | ਬੁਲਾਰਿਆਂ ਨੇ ਦੱਸਿਆ ਕਿ ਸਟੇਟ ਕਮੇਟੀ ਵਲੋਂ ਡਿਜੀਟਲ ਅਲਾਈਵ ਸਰਟੀਫੀਕੇਟ ਦੀ ਥਾਂ 'ਤੇ ਆਪਸ਼ਨਲ ਕਰਾਉਣ ਲਈ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਅਤੇ ਵਿੱਢੇ ਸੰਘਰਸ਼ ਸਦਕਾ ਪਾਵਰਕਾਮ ਵਲੋਂ ਡਿਜੀਟਲ ਪ੍ਰਕਿਰਿਆ ਨੂੰ ਲਾਜ਼ਮੀ ਦੀ ਬਜਾਏ ਆਪਸ਼ਨਲ ਕਰ ਦਿੱਤਾ ਗਿਆ ਹੈ, ਜਿਸ ਨਾਲ ਹਜਾਰਾਂ ਬਜੁਰਗ ਤੇ ਲਾਚਾਰ ਪੈਂਨਸ਼ਨਰਜ਼ ਦਾ ਖੱਜਲ ਖੁਆਰੀ ਤੋਂ ਬਚਾਅ ਹੋਵੇਗਾ | ਇਸ ਧਰਨੇ 'ਚ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ | ਇਸ ਮੌਕੇ ਬਹੁਗਿਣਤੀ 'ਚ ਫੈਮਿਲੀ ਪੈਂਨਸ਼ਨਰਜ਼ ਬੀਬੀਆਂ ਅਤੇ ਪੈਂਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਗਈ |
ਪਿਛਲੀ ਖ਼ਬਰ ਵਪਾਰੀ ਵਰਗ ਭਾਰਤੀ ਜਨਤਾ ਪਾਰਟੀ ਦੀ ਅਸਲ ਤਾਕਤ-ਗੋਲਡੀ <br/> ਅਗਲੀ ਖ਼ਬਰ ਰਾਹੋਂ ਤੋਂ ਮਾਛੀਵਾੜਾ ਰੋਡ ਨਾ ਬਣਨ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ, ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।