11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜਲਾਲਪੁਰ ਪਿੰਡ ਨਿਵਾਸੀਆਂ ਨੇ ਪੀ.ਜੀ.ਆਈ ਲਈ ਜ਼ਰੂਰਤਮੰਦਾਂ ਲਈ ਭੇਜੀ ਲੰਗਰ ਦੀ ਸੇਵਾ

ਅਜੀਤ ਡੈਸਕ 11-04-2026
ਕਾਠਗੜ੍ਹ, 10 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)- ਜਲਾਲਪੁਰ ਪਿੰਡ ਨਿਵਾਸੀਆਂ ਨੇ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ 13ਵੀਂ ਲੰਗਰ ਸੇਵਾ ਲਈ ਇੱਕ ਗੱਡੀ ਭੇਜੀ | ਆਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਇਹ ਸੇਵਾ ਸ਼ੁਰੂ ਕੀਤੀ | ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਅਚਾਰੀਆ ਜੀ ਦੀ ਰਹਿਨੁਮਾਈ ਹੇਠ ਇਹ ਲੰਗਰ ਸੇਵਾ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਲੋੜਵੰਦਾਂ ਲਈ ਭੇਜੀ ਜਾ ਰਹੀ ਹੈ | ਹਰ ਪਿੰਡ ਵਿੱਚ ਸੇਵਾਦਾਰਾਂ ਦੀ ਵਾਰੀ-ਵਾਰੀ ਡਿਊਟੀ ਲਗਾਈ ਗਈ ਹੈ, ਵਿਧਾਨ ਸਭਾ ਬਲਾਚੌਰ ਵਿੱਚ ਜਿੱਥੇ ਭੂਰੀਵਾਲਿਆਂ ਦੀ ਸੰਗਤ ਵੱਡੀ ਗਿਣਤੀ ਵਿੱਚ ਰਹਿੰਦੀ ਹੈ, ਉੱਥੇ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਵਲੋਂ ਹੀ ਹਰ ਪਿੰਡ ਦੇ ਨਿਵਾਸੀਆਂ ਦੀ ਰੋਜ਼ਾਨਾ ਚੰਡੀਗੜ੍ਹ ਲੰਗਰ ਭੇਜਣ ਦੀ ਡਿਊਟੀ ਲਗਾਈ ਜਾਂਦੀ ਹੈ | ਜਿਸ ਅਨੁਸਾਰ ਪਿੰਡ ਜਲਾਲਪੁਰ ਦੀ ਵਾਰੀ ਸੀ | ਇਸ ਮੌਕੇ ਸਰਪੰਚ ਬਿਮਲਾ ਚੇਚੀ, ਸਾਬਕਾ ਡੀ.ਐਸ.ਪੀ ਬਨਾਰਸੀ ਦਾਸ, ਵਿਜੇ ਚੌਧਰੀ, ਰਾਮ ਲਾਲ, ਉਪਿੰਦਰ ਚੇਚੀ, ਬਬਲੂ, ਬਲਵੀਰ ਚੰਦ, ਮਨੋਹਰ ਲਾਲ, ਭੂਸ਼ਨ, ਸੁਰਿੰਦਰ ਕੁਮਾਰ, ਜਸਵੀਰ, ਵਿੱਕੀ ਭਾਟੀਆ, ਜੈਕੀ ਚੌਧਰੀ, ਨਸੀਬ ਚੰਦ, ਚੇਅਰਮੈਨ ਸਤਨਾਮ ਜਲਾਲਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਗੋਧਾ ਗੈਸ ਏਜੰਸੀ 'ਚੋਂ ਦਰਵਾਜ਼ੇ ਤੋੜ ਕੇ ਨਕਦੀ ਤੇ ਮੋਬਾਈਲ ਕੀਤਾ ਚੋਰੀ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਸ਼੍ਰੀ ਅਨੰਦਪੁਰ ਸਾਹਿਬ ਦਾ ਟੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।