21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਟੋਰੋਵਾਲ ਦੀ ਪੰਚਾਇਤ ਨੂੰ ਕਟਾਰੀਆ ਨੇ 6 ਲੱਖ ਦਾ ਚੈੱਕ ਦਿੱਤਾ <br/>

ਅਜੀਤ ਡੈਸਕ 29-04-2026
ਪੋਜੇਵਾਲ ਸਰਾਂ, 28 ਅਪੈ੍ਰਲ (ਨਵਾਂਗਰਾਈਾ)-ਬਲਾਚੌਰ ਦੀ ਵਿਧਾਇਕਾ ਸੰਤੋਸ ਕਟਾਰੀਆ ਵਲੋਂ ਪਿੰਡ ਟੋਰਵਾਲ ਦੇ ਵਿਕਾਸ ਕੰੰਮਾਂ ਲਈ ਰੰਗਲਾ ਪੰਜਾਬ ਤਹਿਤ 6 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸ਼ੋਕ ਕੁਮਾਰ ਕਟਾਰੀਆ ਵਲੋਂ ਪਿੰਡ ਕਰੀਮਪੁਰ ਚਾਹਵਾਲਾ ਦੀ ਪੰਚਾਇਤ ਨੂੰ ਦਿੱਤਾ | ਅਸੋਕ ਕੁਮਾਰ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਸਾਲਾਂ ਦੌਰਾਨ ਲਗਪਗ 90 ਫ਼ੀਸਦੀ ਪਰਿਵਾਰ ਬਿਜਲੀ ਦਾ ਬਿੱਲ ਨਹੀਂ ਦੇ ਰਹੇ ਹਨ ਤੇ ਹੁਣ ਔਰਤਾਂ ਨੂੰ ਆਪਣੀ ਦਿੱਤੀ ਗਾਰੰਟੀ ਅਨੁਸਾਰ 1000 ਤੇ 1500 ਰੁਪਏ ਦਿੱਤੇ ਜਾ ਰਹੇ ਹਨ | ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਚਾਰ ਸਾਲ਼ਾਂ ਦੌਰਾਨ ਪੰਜਾਬ ਨੂੰ ਤਰੱਕੀ ਕਰਵਾਈ ਹੈ, ਉਹ ਆਪਣੇ ਆਪ ਵਿਚ ਇੱਕ ਮਿਸ਼ਾਲ ਹੈ | ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿੱਚ ਵਿਧਾਇਕਾ ਸੰਤੋਸ਼ ਕਟਾਰੀਆ ਹਲਕੇ ਦੇ ਇਕ-ਇਕ ਪਿੰਡ ਦੀ ਹਰ ਸਮੱਸਿਆ ਦੇ ਹੱਲ ਲਈ ਹਰ ਵੇਲੇ ਯਤਨਸ਼ੀਲ ਹਨ ਤੇ ਪਿੰਡਾਂ ਵਿਚ ਵਿਕਾਸ ਦੇ ਕੰਮ ਲਗਾਤਾਰ ਹੋ ਰਹੇ ਹਨ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਦੀ ਜੋ ਸਮੱਸਿਆਂ ਰਹਿੰਦੀ ਹੈ ਉਹ ਉਹਨਾਂ ਨੂੰ ਦੱਸਣ ਤੇ ਉਹ ਉਸਦਾ ਤਰੁੰਤ ਹੱਲ ਕਰਨਗੇ | ਇਸ ਮੌਕੇ ਚੌਧਰੀ ਰਾਮ ਦਾਸ ਚੇਚੀ, ਕਾਮਰੇਡ ਮਹਾਂ ਸਿੰਘ ਰੌੜੀ, ਕੁਲਵਿੰਦਰ ਸਿੰਘ ਸਰਪੰਚ, ਚੌਧਰੀ ਆਤਮਾ ਰਾਮ, ਕਮਲਜੀਤ ਕੌਰ ਕੰਬੀ, ਕਾਮਰੇਡ ਅੱਛਰ ਸਿੰਘ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਹੱਕ, ਸਰਕਾਰ ਕਰ ਰਹੀ ਹੈ ਧੱਕਾ-ਭੁੱਲੇਵਾਲ ਰਾਠਾਂ <br/> ਅਗਲੀ ਖ਼ਬਰ ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਮੇਂ ਲੇਖਕਾਂ ਖੂਬ ਰੰਗ ਬੰਨਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।