ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਮੇਂ ਲੇਖਕਾਂ ਖੂਬ ਰੰਗ ਬੰਨਿ੍ਹਆ
ਅਜੀਤ ਡੈਸਕ
29-04-2026
ਕੈਲਗਰੀ 28 ਅਪ੍ਰੈਲ (ਜਸਜੀਤ ਸਿੰਘ ਧਾਮੀ)-ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਜ਼ ਸੈਂਟਰ ਵਿੱਚ ਭਰਵੀਂ ਹਾਜ਼ਰੀ ਨਾਲ ਹੋਈ¢ ਅੱਜ ਦੀ ਮੀਟਿੰਗ ਵਿਚ ਨਵੀਆਂ ਮੈਂਬਰਾਂ,ਗੁਰਪ੍ਰੀਤ ਕÏਰ,ਸਰਬਜੀਤ ਕÏਰ ਤੇ ਗੁਰਬਾਣੀ ਦੀ ਹਾਜ਼ਰੀ ਬਹੁਤ ਜ਼ਿਕਰਯੋਗ ਰਹੀ¢ਮੀਟਿੰਗ ਦੀ ਸ਼ੁਰੂਆਤ ਸਭਾ ਦੇ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਸਭਾ ਦੀ 2016 ਵਿਚ ਕੀਤੀ ਸਥਾਪਨਾ ਵੇਲੇ ਉਲੀਕੇ ਗਏ ਉਦੇਸ਼ਾਂ ਦਾ ਵਰਣਨ ਕਰਦਿਆਂ ਕੀਤੀ ਅਤੇ ਮਾਵਾਂ ਦੀ ਵਧਦੀ ਗਿਣਤੀ ਨੂੰ ਮੁੱਖ ਰੱਖਦਿਆਂ ਲੋੜ ਅਨੁਸਾਰ ਇਨ੍ਹਾਂ ਵਿਚ ਲੋੜੀਂਦਾ ਬਦਲਾਅ ਤੇ ਵਾਧਾ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ¢ ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਵਿਧਾਇਕ ਗੁਰਿੰਦਰ ਬਰਾੜ ਨਾਲ ਸਭਾ ਵੱਲੋਂ ਨੌਰਥ ਈਸਟ ਵਿਚ ਸੁਰੱਖਿਅਤ ਸਬੰਧੀ ਚਿੰਤਾਵਾਂ ਸਾਂਝੀਆਂ ਕੀਤੀਆਂ ਗਈਆਂ ਸਨ¢ ਸੋ ਉਨ੍ਹਾਂ ਵੱਲੋਂ ਸਭਾ ਨੂੰ ਅਲਬਰਟਾ ਅਸੈਂਬਲੀ ਵਿਚ ਆਉਣ ਲਈ ਦਿੱਤੇ ਸੱਦੇ ਤੇ ਗੁਰਚਰਨ ਥਿੰਦ, ਕਿਰਨ ਕਲਸੀ, ਤਰਨਜੀਤ ਪਰਮਾਰ, ਮਨਿੰਦਰ ਕÏਰ, ਬਲਬੀਰ ਗਰੇਵਾਲ ਅਤੇ ਸਮਰ ਪਰਮਾਰ ਪਹਿਲੀ ਅਪ੍ਰੈਲ ਨੂੰ ਪਹਿਲੇ ਸ਼ਾਸਨ ਵਿਚ ਸ਼ਾਮਲ ਹੋਏ | ਜਿਸ ਵਿਚ ਗੁਰਿੰਦਰ ਬਰਾੜ ਵੱਲੋਂ ਸਭਾ ਅਤੇ ਹਾਜ਼ਰ ਮੈਂਬਰਾਂ ਲਈ ਰੈਕੋਗਨੀਸ਼ਨ ਪੇਸ਼ ਕੀਤੀ ਗਈ¢ ਸੈਸ਼ਨ ਦੀ ਬਰੇਕ ਵਿਚ ਵਿਧਾਇਕਇਰਫਾਨ ਸਾਬੀਰ, ਵਿਧਾਇਕ ਪਰਮੀਤ ਸਿੰਘ ਬੋਪਾਰਾਏ ਅਤੇ ਐਡਮਿੰਟਨ ਤੋ ਵਿਧਾਇਕ ਗੁਰਤੇਜ ਸਿੰਘ ਬਰਾੜ ਆ ਕੇ ਸਭ ਨੂੰ ਮਿਲੇ ਅਤੇ ਦਿਲੀ ਖ਼ੁਸ਼ੀ ਪ੍ਰਗਟਾਈ¢ ਪਰਮੀਤ ਸਿੰਘ ਬੋਪਾਰਾਏ ਨੇ ਅਸੈਂਬਲੀ ਹਾਲ ਅਤੇ ਅਸੈਂਬਲੀ ਦੀ ਲਾਇਬ੍ਰੇਰੀ ਦਾ ਟੂਰ ਕਰਵਾਇਆ¢ਮਾਂ ਬੋਲੀ ਪੰਜਾਬੀ ਦੀ ਵਿਦੇਸ਼ਾਂ ਵਿਚ ਸਾਂਭ ਸੰਭਾਲ ਅਤੇ ਇਸ ਨੂੰ ਚਲਦਾ ਰੱਖਣ ਲਈ ਉਸ ਨੇ ਪੰਜਾਬੀ ਤੇ ਹਿੰਦੀ ਪੜ੍ਹਾਉਣ ਦੀ ਅਕੈਡਮੀ ਖੋਲ੍ਹੀ ਹੋਈ ਹੈ ਅਤੇ ਟੈਲੀਗ੍ਰਾਫ਼ੀ ਦੀ ਮਾਹਿਰ ਹੈ¢ ਸਰਬਜੀਤ ਕÏਰ ਜੋ ਕਿ ਡੁਬਈ ਦੀ ਜੰਮੀ ਪਲ਼ੀ, ਤਿੰਨ ਬੱਚਿਆਂ ਨੂੰ ਸੰਭਾਲਣ ਵਾਲੀ ਮਾਂ, 2010 ਵਿਚ ਕੈਲਗਰੀ ਆ ਵੱਸੀ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ¢ਗੁਰਦੀਸ਼ ਗਰੇਵਾਲ ਨੇ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਦੀ ਸਥਾਪਨਾ ਨੂੰ ਬਿਆਨਦੇ ਹੋਏ, ਅਪ੍ਰੈਲ ਮਹੀਨੇ ਦੇ ਵਿਸ਼ੇਸ਼ ਦਿਨ ਜਿਵੇਂ ਧਰਤੀ ਦਿਵਸ,ਅੰਤਰ ਰਾਸ਼ਟਰੀ ਕਿਤਾਬ ਦਿਵਸ ਅਤੇ ਭਾਰਤ ਦੇ ਸੰਵਿਧਾਨ ਦੇ ਘਾੜੇ ਡਾ: ਅੰਬੇਡਕਰ ਦੇ ਜਨਮ ਦਿਵਸ ਬਾਰੇ ਚਾਨਣਾ ਪਾਇਆ ਅਤੇ ਆਪਣੀ ਰਚਨਾ ਦੀ ਸਾਂਝ ਪਾਈ¢ ਕੁਲਵੰਤ ਕÏਰ ਗਿੱਲ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਦੀ ਮਹੱਤਤਾ ਦਰਸਾਈ¢ ਸ਼ਵਿੰਦਰ ਨੇ 'ਇੱਕ ਵਿਚਾਰ ਬਦਲਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ,ਤੇ ਆਧਾਰਿਤ ਲਘੂ ਕਥਾ ਨਾਲ ਸਾਂਝ ਪਾਈ¢ ਵੀਰਪਾਲ ਕÏਰ ਨੇ ਜ਼ਿੰਦਗੀ ਵਿਚ ਧਾਰਮਿਕ ਆਸਥਾ ਅਤੇ ਧਰਮ ਅਨੁਸਾਰ ਜੀਵਨ-ਜਾਚ ਬਾਰੇ ਸਾਂਝ ਪਾਈ¢ ਜਸਪਾਲ ਕÏਰ ਨੇ ਮÏਸਮੀ ਤਿਉਹਾਰ ਵਿਸਾਖੀ ਬਾਰੇ ਚਾਨਣਾ ਪਾਇਆ ਅਤੇ ਕੈਨੇਡਾ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਏ ਜਾਣ ਬਾਰੇ ਵਿਚਾਰ ਸਾਂਝੇ ਕੀਤੇ¢ ਸਰਬਜੀਤ ਉੱਪਲ ਨੇ ਗੀਤ, ਚਰਨਜੀਤ ਕÏਰ ਨੇ ਭੈਣ-ਭਰਾ ਦੇ ਪਿਆਰ ਦੀ ਕਵਿਤਾ, ਚਰਨਦੀਪ ਕÏਰ ਨੇ ਖਾਲਸੇ ਦੀ ਚੜ੍ਹਦੀ ਕਲਾ ਦੀ ਰਚਨਾ ਅਤੇ ਬਲਬੀਰ ਗਰੇਵਾਲ ਨੇ ਬੁਲੰਦ ਆਵਾਜ਼ ਵਿਚ ਗੀਤ ਪੇਸ਼ ਕੀਤਾ¢ ਸੁਰਿੰਦਰਪਾਲ ਕੈਂਥ ਨੇ ਅਨੰਦਪੁਰ ਕਿਲ੍ਹਾ ਛੱਡਣ ਤੋਂ ਬਾਦ ਖਾਲਸੇ ਨੂੰ ਦਰਪੇਸ਼ ਮੁਸੀਬਤਾਂ ਨੂੰ ਗੀਤ ਰਾਹੀਂ ਪੇਸ਼ ਕੀਤਾ¢ ਗੁਰਬਾਣੀ ਦੀ ਆਪਣੀ ਲਿਖੀ ਭਾਵਪੂਰਨ ਰਚਨਾ ਨੇ ਵਾਹ ਵਾਹ ਖੱਟੀ¢ ਅਮਰਜੀਤ ਸੱਗੂ, ਤੇ ਹਰਜੀਤ ਜÏਹਲ ਨੇ ਪੰਜਾਬੀ ਬੋਲੀਆਂ ਨਾਲ ਰÏਣਕ ਲਾਈ¢