21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਿ੍ਸਬੇਨ ਵਿਖੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਵਸ <br/>

ਅਜੀਤ ਡੈਸਕ 29-04-2026
ਬਿ੍ਸਬੇਨ 28 ਅਪ੍ਰੈਲ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਖੇ ਬੀਤੇ ਦਿਨੀਂ ਡਾ. ਬੀ.ਆਰ.ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਆਸਟ੍ਰੇਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਦਾਰਸ਼ਨਿਕ ਡਾ. ਬੀ.ਆਰ.ਅੰਬੇਡਕਰ ਦਾ 135ਵਾਂ ਜਨਮ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਕ ਵਿਚਾਰ ਗੋਸ਼ਟੀ ਵਜੋਂ ਮਨਾਇਆ ਗਿਆ | ਇਸ ਮÏਕੇ ਪੰਜਾਬ ਤੋਂ ਹਲਕਾ ਬੰਗਾ ਦੇ ਮÏਜੂਦਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਨੇ ਵਿਸ਼ੇਸ਼ ਰੂਪ ਵਿਚ ਹਾਜ਼ਰੀ ਭਰੀ | ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਗਲੋਬਲ ਇੰਸਟੀਚਿਊਟ ਦੇ ਡਾਇਰੈਕਟਰ ਜਗਦੀਪ ਸਿੰਘ, ਇਪਸਾ ਗਰੁੱਪ ਦੇ ਜੁਆਇੰਟ ਸੈਕਟਰੀ ਸਰਬਜੀਤ ਸੋਹੀ, ਟੀ.ਵੀ. ਹੋਸਟ ਹਰਜਿੰਦ ਕÏਰ ਮਾਂਗਟ, ਸ੍ਰੀ ਗੁਰੂ ਰਵੀਦਾਸ ਸਭਾ ਦੇ ਪ੍ਰਧਾਨ ਹਰਦੀਪ ਵਾਗਲਾ, ਗੀਤਕਾਰ ਨਿਰਮਲ ਸਿੰਘ ਦਿਓਲ, ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਹਰਨੇਕ ਸਿੰਘ ਲੋਗਨ ਰੋਡ ਗੁਰਦੁਆਰਾ ਕਮੇਟੀ, ਬਲਵਿੰਦਰ ਵਿਦਿਆਰਥੀ ਅਤੇ ਦਲਜੀਤ ਸਿੰਘ ਇੰਡੋਜ ਟੀ.ਵੀ. ਆਦਿ ਨੇ ਸਰੋਤਿਆਂ ਨੂੰ ਸੰਬੋਧਿਤ ਕੀਤਾ | ਯੁਵਾ ਪੀੜ੍ਹੀ ਵਿੱਚੋਂ ਡੌਲੀ ਸ਼ੀਂਹਮਾਰ ਨੇ ਸਟੇਜ ਤੇ ਬਹੁਤ ਪਰਪੱਕ ਵਿਚਾਰ ਪੇਸ਼ ਕੀਤੇ ਗਏ | ਪ੍ਰੋਗਰਾਮ ਦੀ ਸ਼ੁਰੂਆਤ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸਤਵਿੰਦਰ ਟੀਨੂੰ ਦੇ ਸ਼ਬਦਾਂ ਨਾਲ ਹੋਈ, ਉਪਰੰਤ ਕਲਾਕਾਰ ਦਵਿੰਦਰ ਸੰਨੀ ਨੇ ਡਾ. ਬੀ.ਆਰ. ਅੰਬੇਡਕਰ ਜੀ ਨੂੰ ਇਕ ਗੀਤ ਰਾਹੀਂ ਬਹੁਤ ਖ਼ੂਬਸੂਰਤ ਸ਼ਰਧਾਂਜਲੀ ਦਿੱਤੀ ਗਈ | ਸਿਡਨੀ ਤੋਂ ਵਿਸ਼ੇਸ਼ ਰੂਪ 'ਚ ਸ਼ਿਰਕਤ ਕਰਨ ਆਏ ਅੰਬੇਡਕਰੀ ਵਿਚਾਰਕ ਤੇ ਬਹੁਜਨ ਚਿੰਤਨ ਹਰਜੀਤ ਸੱਲਣ ਨੇ ਡਾ ਸੁੱਖੀ ਹੁਰਾਂ ਦਾ ਤੁਆਰਫ ਕਰਵਾਉਂਦਿਆਂ ਉਹਨਾਂ ਦੇ ਜੀਵਨ, ਸੋਚ ਅਤੇ ਸਮਰਪਣ ਬਾਰੇ ਚਾਨਣਾ ਪਾਇਆ¢ ਡਾ. ਸੁਖਵਿੰਦਰ ਸੁੱਖੀ ਨੇ ਆਪਣੇ ਸੰਖੇਪ ਭਾਸ਼ਣ ਵਿਚ ਪੰਜਾਬ ਪ੍ਰਤੀ ਬਾਹਰਲੇ ਪੰਜਾਬੀਆਂ ਦੀਆਂ ਧਾਰਨਾਵਾਂ ਅਤੇ ਸਰਕਾਰ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਗੱਲ ਕੀਤੀ | ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਜੀਵਨ, ਫ਼ਲਸਫ਼ੇ ਤੇ ਮਿਸ਼ਨ ਸ਼ਬਦ ਦੀ ਵਿਆਖਿਆ ਕਰਦਿਆਂ ਬਹੁਤ ਸਟੀਕ ਤੇ ਸਾਰਥਿਕ ਸੰਦੇਸ਼ ਦਿੱਤਾ | ਇਸ ਸਮਾਗਮ ਵਿਚ ਪ੍ਰਗਤੀਸ਼ੀਲ ਕਵੀ ਸਰਬਜੀਤ ਸੋਹੀ ਨੂੰ ਕਮੇਟੀ ਵੱਲੋਂ ਮਹਾਤਮਾ ਜੋਤੀਬਾ ਫੂਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਹਰਜੀਤ ਸੱਲਣ ਨੂੰ ਬਾਬਾ ਸਾਹਿਬ ਅੰਬੇਡਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਸਥਾਨਿਕ ਲੋਗਨ ਰੋਡ ਗੁਰਦੁਆਰਾ ਦੁਆਰਾ ਸੰਚਾਲਿਤ ਸਿੱਖ ਐਜੂਕੇਸ਼ਨਲ ਹਾਲ ਵਿਚ ਤਕਰੀਬਨ 150 ਤੋਂ ਸਰੋਤੇ ਤੇ ਬੁਲਾਰੇ ਹਾਜ਼ਰ ਸਨ | ਇਸ ਮÏਕੇ ਸਟੇਜ ਸੈਕਟਰੀ ਦੀ ਭੂਮਿਕਾ ਗੁਰਦੀਪ ਜਗੇੜਾ ਵੱਲੋਂ ਬਾਖੂਬੀ ਨਿਭਾਈ ਗਈ |

ਪਿਛਲੀ ਖ਼ਬਰ ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਮੇਂ ਲੇਖਕਾਂ ਖੂਬ ਰੰਗ ਬੰਨਿ੍ਹਆ ਅਗਲੀ ਖ਼ਬਰ ਬਿ੍ਟਿਸ਼ ਭਾਰਤੀ ਪੁਸਤਕ ਵਿਕਰੇਤਾ ਪਹਿਲੇ ਬਾਲ ਬੁੱਕਰ ਪੁਰਸਕਾਰ ਦੀ ਜੱਜ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।