21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਿ੍ਟਿਸ਼ ਭਾਰਤੀ ਪੁਸਤਕ ਵਿਕਰੇਤਾ ਪਹਿਲੇ ਬਾਲ ਬੁੱਕਰ ਪੁਰਸਕਾਰ ਦੀ ਜੱਜ ਬਣੀ

ਅਜੀਤ ਡੈਸਕ 29-04-2026
ਲੰਡਨ, 28 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-28 ਅਪ੍ਰੈਲ ਨੂੰ ਪਹਿਲੇ ਚਿਲਡਰਨ ਬੁੱਕਰ ਪੁਰਸਕਾਰ 2027 ਦੇ ਨਿਰਣਾਇਕ ਪੈਨਲ ਦਾ ਐਲਾਨ ਕੀਤਾ ਗਿਆ, ਜਿਸ 'ਚ ਉੱਤਰੀ ਲੰਡਨ ਦੀ ਇਕ ਬਿ੍ਟਿਸ਼ ਭਾਰਤੀ ਪੁਸਤਕ ਵਿਕਰੇਤਾ ਸ਼ਾਮਲ ਹੈ | ਸੰਚਿਤਾ ਬਾਸੂ ਡੇ ਸਰਕਾਰ, ਜੋ ਕਿ ਮਸਵੈੱਲ ਹਿੱਲ 'ਚ ਪੁਰਸਕਾਰ ਜੇਤੂ ਚਿਲਡਰਨ ਬੁੱਕ ਸ਼ਾਪ ਦੀ ਮਾਲਕ ਹੈ, 8 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਸਭ ਤੋਂ ਵਧੀਆ ਸਮਕਾਲੀ ਗਲਪ ਦੀ ਚੋਣ ਕਰਨ ਲਈ ਯੂ.ਕੇ. ਚਿਲਡਰਨ ਲÏਰੀਏਟ ਫ੍ਰੈਂਕ ਕੌਟਰੇਲ-ਬੌਇਸ ਤੇ ਅਦਾਕਾਰਾ ਲੋਲੀ ਅਡੇਫੋਪ ਨਾਲ ਜੱਜ ਪੈਨਲ ਵਿਚ ਹੋਵੇਗੀ | ਸਾਲਾਨਾ ਬੁਕਰ ਪੁਰਸਕਾਰ ਵਾਂਗ, ਸਾਹਿਤਕ ਪੁਰਸਕਾਰ ਦੇ ਬੱਚਿਆਂ ਦੇ ਸੰਸਕਰਣ ਦੇ ਜੇਤੂ ਨੂੰ 50,000 ਪੌਂਡ ਤੇ ਸ਼ਾਰਟਲਿਸਟ ਕੀਤੇ ਲੇਖਕਾਂ ਨੂੰ 2,500 ਪੌਂਡ ਹਰੇਕ ਨੂੰ ਦਿੱਤੇ ਜਾਣਗੇ | ਪਹਿਲਾ ਚਿਲਡਰਨ ਬੁੱਕਰ ਇਨਾਮ 2 ਫਰਵਰੀ, 2027 ਨੂੰ ਅੰਗਰੇਜ਼ੀ 'ਚ ਲਿਖੇ ਜਾਂ ਅਨੁਵਾਦ ਕੀਤੇ ਗਏ ਤੇ ਯੂ.ਕੇ. ਜਾਂ ਆਇਰਲੈਂਡ ਵਿਚ ਪ੍ਰਕਾਸ਼ਿਤ ਕੀਤੇ ਗਏ ਕੰਮ ਨੂੰ ਦਿੱਤਾ ਜਾਵੇਗਾ | ਸਾਊਥ ਏਸ਼ੀਅਨ ਇਲਸਟ੍ਰੇਸ਼ਨ ਐਂਡ ਲਿਟਰੇਚਰ ਫੈਸਟੀਵਲ ਦੀ ਸਹਿ-ਸੰਸਥਾਪਕ ਸੰਚਿਤਾ ਬਾਸੂ ਡੇ ਸਰਕਾਰ ਨੇ ਕਿਹਾ ਕਿ ਇਹ ਇਕ ਪੂਰੀ ਤਰ੍ਹਾਂ ਵਿਲੱਖਣ ਅਨੁਭਵ ਹੋਵੇਗਾ ਤੇ ਜਿਸ ਬਾਰੇ ਮੈਂ ਸਭ ਤੋਂ ਵੱਧ ਉਤਸ਼ਾਹਿਤ ਹਾਂ |

ਪਿਛਲੀ ਖ਼ਬਰ ਬਿ੍ਸਬੇਨ ਵਿਖੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਵਸ <br/> ਅਗਲੀ ਖ਼ਬਰ ਵਿਸਮਾਇਆ ਤੇ ਸ਼੍ਰੀਨਿਵਾਸ 'ਤੇ 'ਨਾਡਾ' ਦੇ ਅਨੁਸ਼ਾਸਨੀ ਪੈਨਲ ਵਲੋਂ ਲਗਾਈ ਗਈ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।