21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਸਮਾਇਆ ਤੇ ਸ਼੍ਰੀਨਿਵਾਸ 'ਤੇ 'ਨਾਡਾ' ਦੇ ਅਨੁਸ਼ਾਸਨੀ ਪੈਨਲ ਵਲੋਂ ਲਗਾਈ ਗਈ ਪਾਬੰਦੀ <br/>

ਅਜੀਤ ਡੈਸਕ 29-04-2026

ਨਵੀਂ ਦਿੱਲੀ, 28 ਅਪ੍ਰੈਲ (ਪੀ.ਟੀ.ਆਈ.)-2018 ਏਸ਼ੀਆਈ ਖੇਡਾਂ ਵਿਚ 4ਗੁਣਾ400 ਮੀਟਰ ਰਿਲੇਅ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਦੌੜਾਕ ਵੀ.ਕੇ. ਵਿਸਮਾਇਆ ਨੂੰ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਦੇ ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ ਵਲੋਂ 2 ਸਾਲ ਦੀ ਮੁਅੱਤਲੀ ਦਿੱਤੀ ਗਈ ਹੈ, ਜੋ ਕਿ ਇਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਲਗਭਗ 2 ਸਾਲ ਬਾਅਦ ਹੈ | ਵਿਸਮਾਇਆ 2018 ਜਕਾਰਤਾ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਰਿਲੇਅ ਟੀਮ ਦੀ ਮੈਂਬਰ ਸੀ | 2024 ਵਿਚ ਉਸਦੇ ਨਮੂਨੇ ਦੇ ਪਾਬੰਦੀਸ਼ੁਦਾ ਪਦਾਰਥ ਕਲੋਮੀਫੇਨ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਉਸਨੂੰ ਅਸਥਾਈ ਤÏਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ | ਇਹ ਪਦਾਰਥ ਹਾਰਮੋਨ ਤੇ ਮੈਟਾਬੋਲਿਕ ਮਾਡਿਊਲੇਟਰਾਂ ਦੀ ਸ਼੍ਰੇਣੀ 'ਚ ਆਉਂਦਾ ਹੈ ਅਤੇ ਹਰ ਸਮੇਂ ਐਥਲੀਟਾਂ ਲਈ ਵਰਜਿਤ ਹੈ | ਇਸੇ ਤਰ੍ਹਾਂ ਦÏੜਾਕ ਐਨ. ਸ਼ਨਮੁਗਾ ਸ਼੍ਰੀਨਿਵਾਸ 'ਤੇ ਨਮੂਨਾ ਦੇਣ ਤੋਂ ਬਚਣ, ਇਨਕਾਰ ਕਰਨ ਜਾਂ ਨਮੂਨਾ ਦੇਣ 'ਚ ਅਸਫਲ ਰਹਿਣ ਦੇ ਦੋਸ਼ਾਂ ਤਹਿਤ 6 ਫਰਵਰੀ, 2025 ਤੋਂ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ | ਰਿਪੋਰਟਾਂ ਦੇ ਅਨੁਸਾਰ, ਸ਼੍ਰੀਨਿਵਾਸ ਸਾਬਕਾ ਜੂਨੀਅਰ ਰਾਸ਼ਟਰੀ ਐਥਲੈਟਿਕਸ ਕੋਚ ਐਨ. ਰਮੇਸ਼ ਨਾਲ ਜੁੜੇ 2 ਐਥਲੀਟਾਂ ਵਿਚੋਂ ਇਕ ਸੀ | ਰਮੇਸ਼ ਨੇ ਹੈਦਰਾਬਾਦ ਵਿਚ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸੈਂਟਰ ਵਿਚ ਡੋਪ ਟੈਸਟ ਤੋਂ ਬਚਣ ਦੀ ਮਦਦ ਕੀਤੀ ਸੀ | ਰਮੇਸ਼ ਨੂੰ ਸ਼ੁਰੂ ਵਿੱਚ ਅਸਥਾਈ ਮੁਅੱਤਲੀ ਹੇਠ ਰੱਖਿਆ ਗਿਆ ਸੀ, ਪਰ 'ਨਾਡਾ' ਦੇ ਅਪੀਲ ਪੈਨਲ ਨੇ ਪਿਛਲੇ ਮਹੀਨੇ ਉਸਦੀ ਮੁਅੱਤਲੀ ਹਟਾ ਦਿੱਤੀ |

ਪਿਛਲੀ ਖ਼ਬਰ ਬਿ੍ਟਿਸ਼ ਭਾਰਤੀ ਪੁਸਤਕ ਵਿਕਰੇਤਾ ਪਹਿਲੇ ਬਾਲ ਬੁੱਕਰ ਪੁਰਸਕਾਰ ਦੀ ਜੱਜ ਬਣੀ ਅਗਲੀ ਖ਼ਬਰ ਖਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਲੈਸਟਰ 'ਚ ਸਜਾਇਆ ਗਿਆ ਵਿਸਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।