15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪੁਲਿਸ ਨੇ ਬਲੈਕਮੇਲ ਕਰ ਕੇ ਪੈਸੇ ਲੁੱਟਣ ਵਾਲੇ ਪੰਜ ਵਿਅਕਤੀ ਕੀਤੇ ਗਿ੍ਫ਼ਤਾਰ

ਅਜੀਤ ਡੈਸਕ 30-04-2026

ਰਾਹੋਂ, 29 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਦੁਕਾਨਦਾਰ ਨੂੰ ਡਰਾ ਕੇ ਪੈਸੇ ਲੁੱਟਣ ਵਾਲੇ ਪੰਜਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਕੇ ਚਾਰ ਔਰਤਾਂ ਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ | ਥਾਣਾ ਰਾਹੋਂ ਦੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਬਜ਼ੀ ਮੰਡੀ ਰੋਡ ਰਾਹੋਂ ਵਿਖੇ ਇਲੈਕਟ੍ਰਾਨਿਕ ਦੀ ਦੁਕਾਨ ਕਰਨ ਵਾਲੇ ਹਰਮਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੀਲੋਵਾਲ ਨੇ ਦੱਸਿਆ ਕਿ ਇੱਕ ਲੜਕੀ ਮੇਰੀ ਦੁਕਾਨ 'ਤੇ ਆ ਗਈ ਜਿਸ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਸੀ ਜਿਸ ਨੇ ਆਪਣਾ ਨਾਂ ਜਸਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਕੁਹਾੜਾ ਤੇ ਉਸ ਦੇ ਨਾਲ ਦੂਜੀ ਲੜਕੀ ਜਿਸ ਨੇ ਸਲਵਾਰ ਸੂਟ ਪਾਇਆ ਉਸ ਨੇ ਆਪਣਾ ਨਾਂ ਇੰਦਰਜੀਤ ਕੌਰ ਪਤਨੀ ਲਵਪ੍ਰੀਤ ਵਾਸੀ ਇੰਦਰਾ ਕਾਲੋਨੀ ਮਾਛੀਵਾੜਾ ਦੱਸਿਆ ਜੋ ਕੀ ਦੁਕਾਨ 'ਤੇ ਆ ਕੇ ਕਹਿੰਦੀ ਕਿ ਸਾਨੂੰ ਕੁਝ ਪੈਸਿਆਂ ਦੀ ਲੋੜ ਸਾਨੂੰ ਕੁੱਝ ਪੈਸੇ ਉਧਾਰ ਦੇ ਦਿਓ, ਜਿਸ 'ਤੇ ਮੈਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਅਤੇ ਉਸ ਨੇ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ | ਜਦੋ ਮੈਂ ਮਨਾ ਕਰ ਦਿੱਤਾ ਤਾਂ ਇੰਨੇ ਨੂੰ ਬਾਹਰ ਬੈਠੀ ਜਸਪ੍ਰੀਤ ਕੌਰ ਨੇ ਫੋਨ ਰਾਹੀਂ ਇੱਕ ਹੋਰ ਲੜਕੀ ਨੂੰ ਬੁਲਾ ਲਿਆ ਤੇ ਜੋ ਦੁਕਾਨ 'ਤੇ ਆ ਕੇ ਮੇਰੀ ਵੀਡੀਓ ਬਣਾਉਣ ਲੱਗ ਪਈ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਗਈ ਤੇ ਕਹਿੰਦੀ ਕਿ ਤੂੰ ਮੇਰੀ ਨੂੰ ਹ ਨੂੰ ਕਿਵੇਂ ਅੰਦਰ ਵਾੜਿਆ ਸੀ ਤੇ ਫਿਰ ਕਹਿਣ ਲੱਗੀ ਕਿ ਮੈਂ ਤੇਰੇ ਖਿਲਾਫ਼ ਥਾਣੇ ਚੱਲੀ ਹਾਂ | ਔਰਤ ਨੇ ਆਪਣਾ ਨਾਂਅ ਰਾਣੀ ਪਤਨੀ ਗੁਰਵਿੰਦਰ ਸਿੰਘ ਵਾਸੀ ਮਾਛੀਵਾੜਾ ਦੱਸਿਆ ਫਿਰ ਰਾਣੀ ਨੇ ਆਪਣੇ ਫ਼ੋਨ ਰਾਹੀਂ ਇੱਕ ਵਿਅਕਤੀ ਨੂੰ ਤੇ ਸੰਦੀਪ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਪਲੀਆ ਖੁਰਦ ਜ਼ਿਲ੍ਹਾ ਨਵਾਂਸ਼ਹਿਰ ਨੂੰ ਮੌਕੇ 'ਤੇ ਸੱਦ ਲਿਆ ਜੋ ਮੇਰੀ ਦੁਕਾਨ 'ਤੇ ਆ ਕੇ ਫੈਸਲਾ ਕਰਵਾਉਣ ਲੱਗ ਪਏ | ਉਕਤ ਵਿਅਕਤੀ ਨੇ ਆਪਣਾ ਨਾਮ ਸਨੀ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਣੇਵਾਲ ਦੱਸਿਆ ਤੇ ਫਿਰ ਸਦੀਪ ਕੌਰ ਤੇ ਸੰਨੀ ਸਿੰਘ ਨੇ ਮੇਰੇ ਤੋਂ ਫੈਸਲਾ ਕਰਨ ਬਦਲੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਕਹਿਣ ਲੱਗੇ ਕਿ ਜੇ ਤੂੰ ਫੈਸਲਾ ਨਾ ਕੀਤਾ ਤਾਂ ਤੇਰੀ ਬਦਨਾਮੀ ਕਰ ਦਵਾਂਗੇ, ਮੇਰਾ ਬੇਟਾ ਗੁਰਵਿੰਦਰ ਸਿੰਘ ਮੌਕੇ 'ਤੇ ਆ ਗਿਆ ਫਿਰ ਮੇਰੇ ਬੇਟੇ ਨੇ ਸੰਦੀਪ ਕੌਰ ਨਾਲ ਫੋਨ ਰਾਹੀਂ ਗੱਲ ਕੀਤੀ ਜਿਸ 'ਤੇ ਸੰਦੀਪ ਕੌਰ ਤੇ ਸੰਨੀ ਸਿੰਘ ਨੇ ਮੇਰੇ ਬੇਟੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਵੀ ਮੇਰੇ ਬੇਟੇ ਤੋਂ ਫੈਸਲਾ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ | ਜਿਸ ਦੀਆਂ ਕਾਲ ਰਿਕਾਰਡਿੰਗ ਮੇਰੇ ਬੇਟੇ ਕੋਲ ਮੌਜੂਦ ਹੈ | ਮੈਂ ਆਪਣੇ ਬੇਟੇ ਗੁਰਵਿੰਦਰ ਸਿੰਘ ਦੇ ਨਾਲ ਥਾਣਾ ਰਾਹੋਂ ਆ ਕੇ ਪੁਲਿਸ ਨੂੰ ਆਪ ਬੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਈ ਗੁਜ਼ਾਰਿਸ਼ ਕੀਤੀ | ਐੱਸ. ਐੱਚ.ਓ. ਚੌਧਰੀ ਵਰਿੰਦਰ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਦੁਕਾਨਦਾਰ ਹਰਮਿੰਦਰ ਸਿੰਘ ਦੇ ਬਿਆਨਾਂ 'ਤੇ ਐੱਚ.ਸੀ ਹਰਪ੍ਰੀਤ ਸਿੰਘ ਨੇ ਪੰਜਾਂ ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਰਾਹੋਂ ਵਿਖੇ ਮੁਕਦਮਾ ਦਰਜ ਕਰ ਕੇ ਇਨ੍ਹਾਂ ਚਾਰ ਔਰਤਾਂ 'ਤੇ ਇੱਕ ਵਿਅਕਤੀ ਪੰਜਾਂ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ | ਜਿਨ੍ਹਾਂ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਲੇਡੀਜ਼ ਕਾਂਸਟੇਬਲ ਪੂਜਾ ਰਾਣੀ ਤੇ ਹਰਜੀਤ ਕੌਰ ਮੌਜੂਦ ਸਨ |

ਪਿਛਲੀ ਖ਼ਬਰ ਅੱਗ ਨਾਲ ਥੱਲੇ ਤੋਂ ਅੱਧ ਸੜੇ ਦਰੱਖਤ ਕਦੇ ਵੀ ਹਾਦਸੇ ਨੂੰ ਦੇ ਸਕਦੇ ਜਨਮ ਅਗਲੀ ਖ਼ਬਰ ਸਿੰਬਲੀ ਵਾਸੀਆਂ ਚੋਰੀ ਕਰਕੇ ਭੱਜਿਆ ਚੋਰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।