15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅੱਗ ਨਾਲ ਥੱਲੇ ਤੋਂ ਅੱਧ ਸੜੇ ਦਰੱਖਤ ਕਦੇ ਵੀ ਹਾਦਸੇ ਨੂੰ ਦੇ ਸਕਦੇ ਜਨਮ

ਅਜੀਤ ਡੈਸਕ 30-04-2026
ਮਜਾਰੀ/ਸਾਹਿਬਾ, 29 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਜਿਉ ਹੀ ਗਰਮੀ ਦਾ ਮੌਸਮ ਸ਼ੁਰੂ ਹੋਇਆ ਰਾਜ ਮਾਰਗ ਦੇ ਦੋਵੇਂ ਪਾਸੇ ਕਿਨਾਰਿਆਂ 'ਤੇ ਅੱਗ ਲਗਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ | ਇਕ ਪਾਸੇ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਲਈ ਕੈਂਪ ਲਗਾ ਕੇ ਨਸੀਹਤ ਦਿੱਤੀ ਜਾ ਰਹੀ ਹੈ ਤੇ ਗਰੀਨ ਟਿ੍ਬਿਊਨਲ ਵਲੋਂ ਕਾਨੂੰਨੀ ਕਾਰਵਾਈ ਕਰਨ ਦਾ ਡਰਾਵਾ ਦਿੱਤਾ ਜਾ ਰਿਹਾ ਹੈ | ਪਰ ਸੜਕਾਂ ਕਿਨਾਰੇ ਲਗਾਈ ਜਾਂਦੀ ਅੱਗ ਨੂੰ ਰੋਕਣ ਤੇ ਬਝਾਉਣ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ | ਜਦੋਂ ਕਸਬਾ ਮਜਾਰੀ ਤੋਂ ਬਲਾਚੌਰ ਜਾਂ ਗੜ੍ਹਸ਼ੰਕਰ ਵੱਲ ਨੂੰ ਜਾਈਏ ਤਾਂ ਕਈ ਥਾਂਵਾਂ 'ਤੇ ਅੱਗ ਲੱਗੀ ਵੇਖਣ ਨੂੰ ਮਿਲਦੀ ਹੈ | ਇਸ ਅੱਗ ਨਾਲ ਜਿਥੇ ਹਰਿਆਵਲ ਸੜ੍ਹ ਰਹੀ ਹੈ, ਉੱਥੇ ਸੁੱਕੇ ਖੜੇ੍ਹ ਵੱਡੇ ਦਰੱਖਤ ਜੋ ਥੱਲੇ ਤੋਂ ਸੜ੍ਹ ਕੇ ਜੜਾਂ ਵਲੋਂ ਖੋਲ ਬਣੇ ਖੜੇ ਹਨ, ਜੋ ਕਦੇ ਵੀ ਸੜਕ ਵੱਲ ਨੂੰ ਡਿੱਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਇਨਾਂ ਸੁੱਕੇ ਦਰੱਖਤਾਂ ਨੂੰ ਨਾ ਤਾਂ ਜੰਗਲਾਤ ਵਿਭਾਗ ਵਲੋਂ ਕੱਟਿਆ ਜਾ ਰਿਹਾ ਤੇ ਨਾਂ ਹੀ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ | ਅੱਗ ਲੱਗਣ ਨਾਲ ਹਰੇ-ਭਰੇ ਦਰੱਖਤ ਵੀ ਲਪੇਟ ਵਿਚ ਆ ਕੇ ਥੱਲੇ ਤੋਂ ਸੜ੍ਹ ਰਹੇ ਹਨ | ਕਰਾਵਰ ਅੱਡੇ ਲਾਗੇ ਮਜਾਰੀ ਵਾਲੇ ਪਾਸੇ ਬੀਤੇ ਦਿਨ ਸਵੇਰੇ ਸਾਝਰੇ ਹੀ ਅੱਗ ਲੱਗੀ ਜਿਸ ਨਾਲ ਸੁੱਕੇ ਖੜੇ ਦਰੱਖਤ ਥੱਲੇ ਤੋਂ ਖੋਲ ਬਣ ਗਏ ਜੋ ਕਦੇ ਵੀ ਸੜਕ ਵੱਲ ਡਿੱਗ ਸਕਦੇ ਹਨ | ਇਸ ਅੱਗ ਨਾਲ ਇੱਕ ਕਿਸਾਨ ਦੀ ਤੂੜੀ ਬਣਾਉਣ ਲਈ ਰੱਖੀ ਹੋਈ ਨਾੜ ਵੀ ਜਲ ਗਈ | ਇਸ ਰਾਜ ਮਾਰਗ 'ਤੇ ਲੱਗੇ ਦਰੱਖਤਾਂ ਤੇ ਹਰਿਆਵਲ ਨੂੰ ਅੱਗ ਤੋਂ ਬਚਾਉਣ ਲਈ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ |
ਪਿਛਲੀ ਖ਼ਬਰ ਚੱਕਦਾਨਾ ਨਜ਼ਦੀਕ ਮਹਿੰਦਰਾ ਪਿਕਾ ਅਤੇ ਟਰੈਕਟਰ ਟਰਾਲੀ ਦੀ ਹੋਈ ਜ਼ਬਰਦਸਤ ਟੱਕਰ ਅਗਲੀ ਖ਼ਬਰ ਪੁਲਿਸ ਨੇ ਬਲੈਕਮੇਲ ਕਰ ਕੇ ਪੈਸੇ ਲੁੱਟਣ ਵਾਲੇ ਪੰਜ ਵਿਅਕਤੀ ਕੀਤੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।