ਚੱਕਦਾਨਾ ਨਜ਼ਦੀਕ ਮਹਿੰਦਰਾ ਪਿਕਾ ਅਤੇ ਟਰੈਕਟਰ ਟਰਾਲੀ ਦੀ ਹੋਈ ਜ਼ਬਰਦਸਤ ਟੱਕਰ
ਅਜੀਤ ਡੈਸਕ
30-04-2026
ਉੜਾਪੜ/ਲਸਾੜਾ, 29 ਅਪ੍ਰੈਲ (ਲਖਵੀਰ ਸਿੰਘ ਖੁਰਦ)-ਬੀਤੀ ਰਾਤ 9 ਵਜੇ ਦੇ ਕਰੀਬ ਫਿਲੌਰ ਔੜ ਸੜਕ 'ਤੇ ਸਥਿਤ ਪਿੰਡ ਚੱਕਦਾਨਾ ਦੇ ਨਜਦੀਕ ਟਰੈਕਟਰ-ਟਰਾਲੀ ਅਤੇ ਮਹਿੰਦਰਾ ਪਿਕੇ ਦੀ ਹੋਈ ਜਬਰਦਸਤ ਟੱਕਰ ਵਿਚ ਟਰੈਕਟਰ ਦੇ ਦੋ ਟੋਟੇ ਹੋ ਗਏ ਅਤੇ ਮਹਿੰਦਰਾ ਪਿਕਾ ਵੀ ਬੁਰੀ ਤਰਾਂ ਨੁਕਸਾਨਿਆ ਗਿਆ | ਮਹਿੰਦਰਾ ਪਿਕਾ ਜਲੰਧਰ ਤੋਂ ਆ ਰਿਹਾ ਸੀ ਅਤੇ ਔੜ ਕਿਸੇ ਦੁਕਾਨ 'ਤੇ ਕੋਲਡ ਡਰਿੰਕ ਲਾਹੁਣ ਜਾ ਰਿਹਾ ਸੀ | ਜਦੋਂ ਕਿ ਇੱਕ ਇੰਡੋਫਾਰਮ ਟਰੈਕਟਰ ਮੋਰਲੈਂਡ ਪੈਲੇਸ ਦੇ ਨਜਦੀਕ ਇੱਕ ਪਲਾਟ ਵਿੱਚ ਮਿੱਟੀ ਦੀ ਟਰਾਲੀ ਲਾਹ ਰਿਹਾ ਸੀ | ਇਸ ਟੱਕਰ 'ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਆ ਹੋ ਗਿਆ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਦਾ ਨਾਂ ਲਖਵੀਰ ਸਿੰਘ ਹੈ ਜੋ ਨਜਦੀਕੀ ਪਿੰਡ ਬਖਲੌਰ ਦਾ ਰਹਿਣ ਵਾਲਾ ਹੈ | ਜਦੋਂ ਉਹ ਮਿੱਟੀ ਦੀ ਟਰਾਲੀ ਪਲਾਟ 'ਚ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਟਰੈਕਟਰ ਸੜਕ ਵਿਚ ਹੋਣ ਕਾਰਨ ਅਗਿਉਂ ਆ ਰਹੇ ਮਹਿੰਦਰਾ ਗੱਡੀ ਦੀ ਲਪੇਟ 'ਚ ਆ ਗਿਆ | ਮਹਿੰਦਰਾ ਗੱਡੀ ਦੇ ਡਰਾਇਵਰ ਕੁਲਵਿੰਦਰ ਸਿੰਘ ਨੇ ਦੱੱਸਿਆ ਕਿ ਉਹ ਆਪਣੀ ਸਾਈਡ ਜਾ ਰਿਹਾ ਸੀ ਅਤੇ ਉਸ ਵਲੋਂ ਗੱਡੀ ਨੂੰ ਰੋਕਣ ਲਈ ਬਹੁਤ ਦੂਰੀ ਤੋਂ ਬਰੇਕਾਂ ਵੀ ਲਾਈਆਂ ਗਈਆਂ | ਪਰ ਗੱਡੀ ਲੋਡ ਹੋਣ ਕਾਰਨ ਟਰੈਕਟਰ 'ਚ ਜਾ ਵੱਜੀ ਅਤੇ ਖੇਤਾਨਾਂ ਵਿਚ ਉਲਟ ਗਈ | ਇਸ ਮੌਕੇ ਇਕੱਠੇ ਹੋਏ ਰਾਹਗੀਰਾਂ ਵਲੋਂ ਦੋਨੋ ਡਰਾਇਵਰਾਂ ਨੂੰ ਬਾਹਰ ਕੱੱਢਿਆ ਗਿਆ ਅਤੇ ਪੁਲਿਸ ਥਾਣਾ ਔੜ ਨੂੰ ਇਸ ਦੁਰਘਟਨਾ ਦੀ ਇਤਲਾਹ ਦਿੱਤੀ ਗਈ | ਇਸ ਮੌਕੇ ਹਾਜਰ ਮੋਰਲੈਂਡ ਪੈਲੇਸ ਦੇ ਮਾਲਕ ਗੁਰਚਰਨ ਸਿੰਘ ਨਾਰਵੇ ਨੇ ਕਿਹਾ ਕਿ ਟਰੈਫਿਕ ਪੁਲਿਸ ਨੂੰ ਚਾਹੀਦਾ ਕਿ ਜਿਹੜੇ ਟਰੈਕਟਰਾਂ-ਟਰਾਲੀਆਂ ਵਾਲੇ ਭਾੜੇ ਦਾ ਕੰਮ ਕਰਦੇ ਹਨ ਉਹਨਾਂ ਦੀ ਟਰਾਲੀਆਂ ਅਤੇ ਟਰੈਕਟਰਾਂ ਤੇ ਰਿਫਲੈਕਟਰਾਂ ਦਾ ਹੋਣਾ ਯਕੀਨੀ ਬਣਾਇਆ ਜਾ ਜਾਵੇ ਤਾਂ ਕਿ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ |