15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਤਿਗੁਰ ਗੰਗਾ ਨੰਦ ਦੇ ਜਨਮ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ

ਅਜੀਤ ਡੈਸਕ 30-04-2026
ਬਲਾਚੌਰ, 29 ਅਪ੍ਰੈਲ (ਨਰੇਸ਼ ਧੌਲ)-ਅਚਾਰੀਆ ਗਰੀਬਦਾਸ ਮਹਾਰਾਜ ਦੀ ਅਪਾਰ ਕਿ੍ਪਾ ਸਦਕਾ ਭੂਰੀ ਵਾਲੇ ਭੇਖ ਦੇ ਸਤਿਗੁਰੂ ਗੰਗਾ ਨੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਸਤਲੋਕ ਧਾਮ ਰੱਤੇਵਾਲ ਲਈ ਵਿਸ਼ਾਲ ਸ਼ੋਭਾ ਯਾਤਰਾ 30 ਅਪ੍ਰੈਲ ਨੂੰ ਸਜਾਈ ਜਾ ਰਹੀ ਹੈ | ਇਸ ਸਬੰਧੀ ਸਤਿਗੁਰ ਗੰਗਾ ਨੰਦ ਭੂਰੀ ਵਾਲੇ ਯਾਦਗਾਰੀ ਗਊਸਾਲਾ ਆਦੋਆਣਾ ਵੱਲੋਂ ਸੰਗਤਾਂ ਵਾਸਤੇ ਪ੍ਰਸਾਦਿ ਦਾ ਪ੍ਰਬੰਧ ਭਗਤ ਚਰਨਜੀਤ ਭਾਟੀਆ ਵਲੋਂ ਕੀਤਾ ਗਿਆ ਹੈ | ਅਚਾਰੀਆ ਨਮਰਤਾ ਨੰਦ ਨੇ ਸਤਿਗੁਰਾਂ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ ਉਥੇ ਹੀ ਸੰਗਤਾਂ ਨੂੰ ਬੇਨਤੀ ਕਰਦਿਆਂ ਹੋਇਆਂ ਕਿਹਾ ਕਿ ਸਾਰੀਆਂ ਸੰਗਤਾਂ ਆਦੋਆਣਾ ਸਤਿਸੰਗ ਘਰ ਤੋਂ ਥੋੜਾ ਅੱਗੇ ਰੁਕ ਕੇ ਪ੍ਰਸਾਦਿ ਲੈ ਕੇ ਜਾਣ ਅਤੇ ਸਤਿਗੁਰ ਗੰਗਾ ਨੰਦ ਦੇ ਜਨਮ ਅਸਥਾਨ ਸਤਲੋਕ ਧਾਮ ਰੱਤੇਵਾਲ ਵਿਖੇ ਨਤਮਸਤਕ ਹੋ ਕੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ |
ਪਿਛਲੀ ਖ਼ਬਰ ਝੋਨੇ ਦੀ ਰੋਗ ਮੁਕਤ ਪੈਦਾਵਾਰ ਲਈ ਕਿਸਾਨ ਸੁਚੇਤ ਰਹਿਣ- ਡਾ. ਮਾਹੀ ਅਗਲੀ ਖ਼ਬਰ ਆਪ ਨਾਲ ਗ਼ਦਾਰੀ ਕਰਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਪੰਜਾਬ ਵਾਸੀ ਕਦੀ ਵੀ ਮੁਆਫ ਨਹੀਂ ਕਰਨਗੇ -ਥੋਪੀਆ, ਜੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।