13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕੁਲਥਮ-ਸਰਹਾਲਾ ਰਾਣੂੰਆਂ ਸੜਕ ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ

ਅਜੀਤ ਡੈਸਕ 01-05-2026
ਬਹਿਰਾਮ, 30 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਪੰਜਾਬ ਦੀ ਮੌਜੂਦਾ ਸਰਕਾਰ ਕੋਲ ਵਿਕਾਸ 'ਤੇ ਬਿਆਨਬਾਜ਼ੀ ਕਰਨ ਦੇ ਪੁਲ ਬੰਨ੍ਹਣ ਤੋਂ ਇਲਾਵਾ ਕੁੱਝ ਵੀ ਨਹੀਂ ਹੈ | ਲੋਕਾਂ ਨੂੰ ਨਵੇਂ-ਨਵੇਂ ਸਬਜਬਾਗ ਦਿਖਾ ਕੇ ਸਤਾ ਹਾਸਲ ਕਰਨ ਵਾਲੀ ਇਹ ਸਰਕਾਰ ਥੋੜ੍ਹੇ ਦਿਨ ਦੀ ਪ੍ਰਹੁਣੀ ਰਹਿ ਗਈ ਹੈ, ਕਿਉਂਕਿ ਲੋਕ ਹਿੱਤ ਵਿਕਾਸ ਕੋਈ ਨਹੀਂ ਕੀਤਾ | ਇਹ ਸ਼ਬਦ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਹਲਕੇ ਦੀਆਂ ਲਿੰਕ ਸੜਕਾਂ ਬਾਰੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਕੁਲਥਮ-ਸਰਹਾਲਾ ਰਾਣੂੰਆਂ ਸੜਕ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਈ ਜਾਪ ਦੀ ਹੈ ਜਿਥੇ ਤਕਰੀਬਨ ਇੱਕ ਸਾਲ ਤੋਂ ਪੱਥਰ ਪਾਕੇ ਚੇਤਾ ਭੁੱਲ ਗਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ | ਲੋਕਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਪੱਥਰਾਂ ਕਾਰਨ ਕਈ ਲੋਕਾਂ ਨਾਲ ਹਾਦਸਾ ਵੀ ਵਾਪਰ ਚੁੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਉਕਤ ਲਿੰਕ ਸੜਕ 'ਤੇ ਪ੍ਰੀਮਿਕਸ ਪਾ ਕੇ ਵਧੀਆ ਬਣਾਈ ਜਾਵੇ ਤਾਂ ਜੋ ਰਾਹਗੀਰਾਂ ਦੇ ਆਉਣ ਜਾਣ ਵਿਚ ਕੋਈ ਸਮਸਿਆ ਨਾ ਆਵੇ | ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਥੋੜੇ ਦਿਨਾਂ ਵਿਚ ਇਸ ਸੜਕ ਨੂੰ ਨਾ ਬਣਾਇਆ ਗਿਆ ਤਾਂ ਇਲਾਕੇ ਦੇ ਲੋਕ ਸ਼ੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਸੁਖਵਿੰਦਰ ਸਿੰਘ, ਸੰਦੀਪ ਸਿੰਘ, ਇੱਕਮਪ੍ਰੀਤ ਸਿੰਘ, ਰਮਨਦੀਪ ਸਿੰਘ, ਸੁਖਵਿੰਦਰ ਸਿੰਘ ਸ਼ਿੰਦਰ, ਸਰਵਿੰਦਰ ਸਿੰਘ, ਤਾਨਵਿੰਦਰ ਸਿੰਘ, ਸ਼ੇਰਾ, ਸੁਖਵੀਰ ਸਿੰਘ, ਬਲਵੀਰ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਖੁੱਲ੍ਹੇ ਬੋਰਵੈਲਾਂ ਨੂੰ ਢੱਕ ਕੇ ਰੱਖਿਆ ਜਾਵੇ- ਪਠਲਾਵਾ ਸੰਸਥਾ ਅਗਲੀ ਖ਼ਬਰ ਕਲਗੀਧਰ ਸੇਵਕ ਜਥਾ ਦੁਆਬਾ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।