ਪੋਜੇਵਾਲ ਸਰਾਂ/ਟੱਪਰੀਆਂ ਖ਼ੁਰਦ, 30 ਅਪੈ੍ਰਲ (ਨਵਾਂਗਰਾਈਾ, ਬੂਥਗੜ੍ਹੀਆ)-ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੱਦੀਨਸ਼ੀਨ ਸਤਿਗੁਰੂ ਬ੍ਰਹਮਾ ਨੰਦ ਜੀ ਭੂਰੀਵਾਲਿਆ ਦੇ 24ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਸਮਾਗਮ ਦੇ ਦੂਜੇ ਦਿਨ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਟੱਪਰੀਆਂ ਖ਼ੁਰਦ ਦੇ ਵੱਲੋਂ ਲਗਾਏ ਕੈਂਪਾਂ ਦਾ ਉਦਘਾਟਨ ਸ੍ਰੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਵੱਲੋਂ ਕੀਤਾ ਗਿਆ | ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨੇ ਕੈਂਪ 'ਚ ਪੁੱਜੇ ਮਰੀਜ਼ਾਂ ਦੀ ਤੰਦਰੁਸਤੀ ਲਈ ਮੰਗਲ ਕਾਮਨਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਹਰ ਲੋੜਵੰਦ ਦੀ ਸਹਾਇਤਾ ਕਰਨਾ ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ, ਕਿਹਾ ਕਿ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਮਿਸ਼ਨ ਜਨ ਦੀ ਸੇਵਾ ਕਰਨਾ ਅਧਿਆਤਮ ਦਾ ਗਿਆਨ ਵੰਡਣਾ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਿਆਉਣਾ ਮੁੱਖ ਮਿਸ਼ਨ ਹੈ | ਅਚਾਰੀਆ ਜੀ ਨੇ ਕਿਹਾ ਕਿ ਸੰਪਰਦਾਇ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ਦੇ ਦੌਰਾਨ ਲੋੜਵੰਦਾਂ ਨੂੰ ਬਹੁਤ ਲਾਭ ਮਿਲਦਾ ਹੈ | ਕਿਹਾ ਕਿ ਖ਼ੂਨਦਾਨ ਜੀਵਨ ਦਾਨ ਦੇ ਬਰਾਬਰ ਹੈ ਜਿਸ ਦੇ ਨਾਲ ਕਈ ਲੋੜਵੰਦ ਜੀਵਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ | ਕੈਂਪਾਂ ਦੇ ਦੌਰਾਨ ਲਗਾਏ ਮੈਗਾ ਮੈਡੀਕਲ ਕੈਂਪ ਤੇ ਹੋਮਿਓਪੈਥਿਕ ਤੇ ਆਯੁਰਵੈਦਿਕ ਕੈਪ ਦੇ ਦੌਰਾਨ ਕੁੱਲ 346 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਦੇ ਵਲੋਂ ਲਗਾਏ ਖ਼ੂਨਦਾਨ ਕੈਂਪ ਦੇ ਦੌਰਾਨ ਸੇਵਾਦਾਰਾਂ ਦੇ ਵੱਲੋਂ 180 ਦੇ ਕਰੀਬ ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਸੰਗਤਾਂ ਅਤੇ ਵੱਖ-ਵੱਖ ਸਮਾਜ ਸੇਵੀ ਤੇ ਵੱਖ-ਵੱਖ ਹਸਪਤਾਲਾਂ ਤੋਂ ਪਹੁੰਚੇ ਡਾ. ਸੁਭਾਸ਼ ਭੂੰਬਲਾ, ਡਾ. ਰਾਘਵ ਵਿਸ਼ੇਸ਼, ਡਾ. ਐੱਚ. ਐੱਨ. ਸ਼ਰਮਾ, ਡਾ. ਕਰਨਵੀਰ ਕਟਾਰੀਆ, ਅੰਕੁਸ਼ ਭਾਟੀਆ, ਡਾ. ਹਿਮਾਂਸ਼ੂ ਸੋਨੀ, ਡਾ. ਰਜਨੀਸ਼, ਡਾ. ਬਲਰਾਜ ਚੌਧਰੀ, ਡਾ. ਪ੍ਰਸ਼ੋਤਮ ਚੌਧਰੀ, ਡਾ. ਮੁਹੰਮਦ ਹਨੀਵ ਭੱਟ, ਡਾ. ਪਰਮਜੀਤ ਕੋਹਲੀ, ਡਾ. ਜੋਤੀ, ਡਾ. ਨੇਹਾ, ਡਾ. ਜਸ਼ਨਦੀਪ ਸੈਣੀ ਆਦਿ ਵੱਖ-ਵੱਖ ਹਸਪਤਾਲਾਂ ਤੋਂ ਵੱਖ-ਵੱਖ ਬਿਮਾਰੀਆਂ ਦੇ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਹਲਕਾ ਬਲਾਚੌਰ ਵਿਧਾਇਕਾ ਸ਼ੰਤੋਸ ਕਟਾਰੀਆ, ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ, ਡੀ.ਐਸ.ਪੀ ਹੇਮੰਤ ਮਲਹੋਤਰਾ, ਅਸ਼ੋਕ ਕਟਾਰੀਆ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਚੇਅਰਮੈਨ ਰਾਮਜੀ ਦਾਸ ਭੂੰਬਲਾ ਮੰਗੂਪੁਰ, ਕੁੰਦਨ ਲਾਲ, ਹਰਬੰਸ ਲਾਲ ਸੈਦਪੁਰ, ਆਪ ਆਗੂ ਸ਼ਿਵਕਰਨ ਚੇਚੀ, ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੀ, ਸ਼੍ਰੀਰਾਮ ਭਵਾਨੀਪੁਰ, ਬਲਦੇਵ ਰਾਜ ਖੇਪੜ, ਥਾਣਾ ਮੁਖੀ ਰਾਜਪਲਵਿੰਦਰ ਕੌਰ ਆਦਿ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਸੰਗਤਾਂ ਮੌਕੇ 'ਤੇ ਹਾਜ਼ਰ ਸਨ |